ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Cong attacks Modi: ਪ੍ਰੈਸ ਕਾਨਫਰੰਸਾਂ ਤੋਂ ਕਿਉਂ ‘ਭੱਜ’ ਰਹੇ ਨੇ ਮੋਦੀ: ਕਾਂਗਰਸ ਨੇ ਸੇਧਿਆ ਨਿਸ਼ਾਨਾ

05:21 PM Jun 09, 2025 IST
featuredImage featuredImage
ਜੈਰਾਮ ਰਮੇਸ਼

ਨਵੀਂ ਦਿੱਲੀ, 9 ਜੂਨ
ਕਾਂਗਰਸ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 'ਤੇ 'ਅਣਲਿਖਤ' ਪ੍ਰੈਸ ਕਾਨਫਰੰਸ ("unscripted" press conference ) ਨਾ ਕਰਨ ਨੂੰ ਲੈ ਕੇ ਆਪਣਾ ਹਮਲਾ ਤੇਜ਼ ਕਰ ਦਿੱਤਾ ਅਤੇ ਪੁੱਛਿਆ ਕਿ ਉਹ ਅਜੇ ਵੀ (ਪ੍ਰੈਸ ਕਾਨਫਰੰਸ ਤੋਂ) 'ਭੱਜ' ਕਿਉਂ ਰਹੇ ਹਨ। ਪਾਰਟੀ ਨੇ ਪੁੱਛਿਆ ਹੈ ਕਿ ਕੀ ਸਵਾਲ-ਜਵਾਬ ਤਿਆਰ ਕਰਨ ਅਤੇ ਉਨ੍ਹਾਂ ਨੂੰ ਸਵਾਲ ਕਰਨ ਵਾਸਤੇ ਅਜਿਹੇ ਢੁਕਵੇਂ ਵਿਅਕਤੀਆਂ ਨੂੰ ਲੱਭਣ ਵਿੱਚ ਸਮਾਂ ਲੱਗ ਰਿਹਾ ਹੈ, ਜਿਹੜੇ ‘ਖ਼ੁਸ਼ਾਮਦੀ ਢੰਗ ਨਾਲ’ ਉਨ੍ਹਾਂ ਨੂੰ ਸਵਾਲ-ਜਵਾਬ ਕਰ ਸਕਣ।
ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ (Congress general secretary in-charge communications Jairam Ramesh) ਨੇ ਕਿਹਾ ਕਿ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ 11 ਸਾਲ ਦk ਕਾਰਜਕਾਲ ਦੇ ਪੂਰੇ ਹੋਣ 'ਤੇ ਆਪਣੀ ਪਹਿਲੀ ‘ਅਣਲਿਖਤ ਤੇ ਅਗਾਉੂਂ ਪਟਕਥਾ ਰਹਿਤ’ ਪ੍ਰੈਸ ਕਾਨਫਰੰਸ ਕਰਨ ਦੀ ਚੁਣੌਤੀ ਦਿੱਤੀ ਹੈ। ਭਾਵ ਅਜਿਹੀ ਪ੍ਰੈਸ ਕਾਨਫਰੰਸ ਜਿਸ ਦੇ ਸਵਾਲ ਤੇ ਜਵਾਬ ਪਹਿਲਾਂ ਤਿਆਰ ਨਾ ਕੀਤੇ ਗਏ ਹੋਣ।
ਉਨ੍ਹਾਂ ਬੀਤੇ ਦਿਨ ਕਿਹਾ, "ਅੱਜ, ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੂੰ 11 ਸਾਲ ਦੇ ਚੱਕੀ ਦੇ ਪੱਥਰ (ਮੀਲ ਪੱਥਰ ਨਹੀਂ) ਨੂੰ ਉਜਾਗਰ ਕਰਨ ਲਈ ਦੁਪਹਿਰ 12 ਵਜੇ ਪ੍ਰੈਸ ਨੂੰ ਮਿਲਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ।"
ਰਮੇਸ਼ ਨੇ X 'ਤੇ ਕਿਹਾ, "ਪ੍ਰਧਾਨ ਮੰਤਰੀ ਅਜੇ ਵੀ ਕਿਉਂ ਭੱਜ ਰਹੇ ਹਨ? ਜਾਂ ਕੀ ਸਵਾਲ-ਜਵਾਬ ਤਿਆਰ ਕਰਨ ਅਤੇ ਉਨ੍ਹਾਂ ਤੋਂ 'ਪੁੱਛਗਿੱਛ' ਕਰਨ ਲਈ ਢੁਕਵੇਂ ਵਿਅਕਤੀਆਂ ਨੂੰ ਲੱਭਣ ਵਿੱਚ ਸਮਾਂ ਲੱਗ ਰਿਹਾ ਹੈ? ਜਾਂ ਕੀ ਭਾਰਤ ਮੰਡਪਮ ਪੂਰੀ ਤਰ੍ਹਾਂ ਤਿਆਰ ਨਹੀਂ ਹੈ?"

Advertisement

ਇੱਕ ਹੋਰ ਪੋਸਟ ਵਿੱਚ, ਰਮੇਸ਼ ਨੇ ਭਾਜਪਾ ਹੈੱਡਕੁਆਰਟਰ ਵਿੱਚ ਕਰਵਾਈ ਗਈ ਪ੍ਰੈਸ ਕਾਨਫਰੰਸ ਦਾ ਹਿੱਸਾ ਨਾ ਬਣਨ ਲਈ ਮੋਦੀ 'ਤੇ ਨਿਸ਼ਾਨਾ ਸੇਧਿਆ। ਰਮੇਸ਼ ਨੇ ਹਿੰਦੀ ਵਿੱਚ ਕੀਤੀ ਪੋਸਟ ਵਿਚ ਕਿਹਾ, "ਗਿਆਰਾਂ ਸਾਲ ਮਨਾ ਰਹੇ ਹਨ ਪਰ ਫਿਰ ਵੀ ਪ੍ਰਧਾਨ ਮੰਤਰੀ ਇੱਕ ਅਣਲਿਖਤ ਅਤੇ ਪਹਿਲਾਂ ਤੋਂ ਨਿਰਧਾਰਤ ਪ੍ਰੈਸ ਕਾਨਫਰੰਸ ਤੋਂ 'ਨੌਂ ਦੋ ਗਿਆਰਾ' ਬਣੇ ਹੋਏ ਹਨ। ਭਾਰਤ ਮੰਡਪਮ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ।"
ਕਾਂਗਰਸ ਦੇ ਹਮਲੇ 'ਤੇ ਭਾਜਪਾ ਜਾਂ ਸਰਕਾਰ ਵੱਲੋਂ ਕੋਈ ਤੁਰੰਤ ਜਵਾਬ ਨਹੀਂ ਆਇਆ। -ਪੀਟੀਆਈ

Advertisement

Advertisement