ਦਫ਼ਤਰ ’ਤੇ ਕਬਜ਼ੇ ਤੋਂ ਅਧਿਕਾਰੀਆਂ ’ਚ ਤਕਰਾਰ
11:02 AM Jul 25, 2023 IST
ਮਜੀਠਾ: ਇੱਥੇ ਦਫ਼ਤਰ ’ਤੇ ਕਬਜ਼ੇ ਸਬੰਧੀ ਨਗਰ ਕੌਂਸਲ ਮਜੀਠਾ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਿੱਚ ਤਕਰਾਰ ਹੋ ਗਿਆ। ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਨੇ ਬੀਡੀਪੀਓ ਮਜੀਠਾ ’ਤੇ ਦੋਸ਼ ਲਾਉਦਿਆਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਵਲੋਂ ਆਪਣੇ ਪੰਚਾਇਤੀ ਵਿਭਾਗ ਦੇ ਕਰਮਚਾਰੀਆਂ ਸਣੇ ਉਨ੍ਹਾਂ ਦੇ ਨਗਰ ਕੌਂਸਲ ਦਫ਼ਤਰ ’ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ੍ਰੀ ਸੇਠ ਨੇ ਦੱਸਿਆ ਕਿ ਸਾਲ 2016 ਤੋਂ ਅਧਿਕਾਰੀਆਂ ਦੀ ਸਹਿਮਤੀ ਨਾਲ ਨਗਰ ਕੌਂਸਲ ਮਜੀਠਾ ਦਾ ਦਫ਼ਤਰ ਮਨਰੇਗਾ ਦੇ ਦਫ਼ਤਰ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਡੀਪੀਓ ਮਜੀਠਾ ਵਲੋਂ ਅੱਜ ਸਵੇਰੇ ਬਨਿਾਂ ਇਤਲਾਹ ਦਿੱਤੇ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਲੱਗੀ ਨਾਮ ਤਖ਼ਤੀ ਉਤਾਰ ਕੇ ਕਬਜ਼ਾ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬੀਡੀਪੀਓ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਵਿੱਚ ਬਰਸਾਤ ਦਾ ਪਾਣੀ ਭਰਿਆ ਹੋਣ ਕਰ ਕੇ ਉਨ੍ਹਾਂ ਨੂੰ ਮਜਬੂਰਨ ਇਸ ਦਫ਼ਤਰ ਵਿੱਚ ਆਉਣਾ ਪਿਆ ਹੈ। ਦੋਵੇਂ ਧਿਰਾਂ ਦੀ ਗੱਲਬਾਤ ਮਗਰੋਂ ਵੀ ਸਥਿਤੀ ਜਿਉਂ ਦੀ ਤਿਉਂ ਹੈ। -ਪੱਤਰ ਪ੍ਰੇਰਕ
Advertisement
Advertisement