For the best experience, open
https://m.punjabitribuneonline.com
on your mobile browser.
Advertisement

ਫ਼ਰੀਦਕੋਟ ਵਿੱਚ ਚਮੜੀ ਦੇ ਰੋਗਾਂ ਸਬੰਧੀ ਕਾਨਫਰੰਸ

08:38 AM May 07, 2024 IST
ਫ਼ਰੀਦਕੋਟ ਵਿੱਚ ਚਮੜੀ ਦੇ ਰੋਗਾਂ ਸਬੰਧੀ ਕਾਨਫਰੰਸ
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਾਈਸ ਚਾਂਸਲਰ ਡਾ. ਰਾਜੀਵ ਸੂਦ।
Advertisement

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 6 ਮਈ
ਇੰਡੀਅਨ ਐਸੋਸੀਏਸ਼ਨ ਦੇ ਬੈਨਰ ਹੇਠ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿੱਚ ਚਮੜੀ ਦੇ ਰੋਗਾਂ ਸਬੰਧੀ ਕਾਨਫਰੰਸ ਕਰਵਾਈ ਗਈ। ਇਸ ਸਬੰਧੀ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਦੱਸਿਆ ਕਿ ਇਹ ਕਾਨਫਰੰਸ ਚਮੜੀ ਵਿਗਿਆਨ ਦੇ ਖੇਤਰ ਵਿੱਚ ਖੋਜ ਅਤੇ ਅਭਿਆਸ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡਰਮੋਸਕੋਪੀ ਵਿੱਚ ਨਵੀਨਤਮ ਉੱਨਤੀਆਂ ਦਾ ਪਤਾ ਲਗਾਉਣ ਲਈ ਦੇਸ਼ ਭਰ ਦੇ ਮੰਨੇ-ਪ੍ਰਮੰਨੇ ਡਰਮਾਟੋਲੋਜਿਸਟ, ਖੋਜਕਰਤਾ ਅਤੇ ਮਾਹਰ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ ਜਿਨ੍ਹਾਂ ਚਮੜੀ ਵਿਗਿਆਨ ਦੇ ਖੇਤਰ ਵਿੱਚ ਆਪੋ-ਆਪਣੇ ਵਿਚਾਰ ਤੇ ਖੋਜ ਕਾਰਜ ਪੇਸ਼ ਕੀਤੇ। ਆਈ.ਏ.ਡੀ.ਵੀ.ਐਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਪ੍ਰਧਾਨ ਡਾ. ਸੁਮੀਰ ਕੁਮਾਰ ਅਤੇ ਸੰਸਥਾ ਦੇ ਚੇਅਰਪਰਸਨ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸ.ਆਈ.ਜੀ ਡਰਮੋਸਕੋਪੀ ਚਮੜੀ ਦੀ ਦੇਖਭਾਲ ਨੂੰ ਅੱਗੇ ਵਧਾਉਣ ਲਈ ਮੁਹਾਰਤ, ਨਵੀਨਤਾ ਅਤੇ ਸਮਰਪਣ ਦੇ ਕਨਵਰਜ਼ਨ ਨੂੰ ਦਰਸਾਉਂਦੀ ਹੈ। ਕਾਨਫਰੰਸ ਨੂੰ ਡਾ. ਅਮਰਬੀਰ ਸਿੰਘ ਬੋਪਾਰਾਏ ਅਤੇ ਡਾ. ਨੀਰਜਾ ਪੁਰੀ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×