For the best experience, open
https://m.punjabitribuneonline.com
on your mobile browser.
Advertisement

ਕਾਲਜ ਵਿੱਚ ਪੰਜਾਬੀ ਨਾਟਕ ਸਬੰਧੀ ਗੋਸ਼ਟੀ

06:25 AM Nov 30, 2024 IST
ਕਾਲਜ ਵਿੱਚ ਪੰਜਾਬੀ ਨਾਟਕ ਸਬੰਧੀ ਗੋਸ਼ਟੀ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਨਵੰਬਰ
ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਨਾਏ ਜਾ ਰਹੇ ਪੰਜਾਬੀ ਮਾਹ ਦੇ ਸਮਾਗਮਾਂ ਵਿੱਚ ਭਾਸ਼ਾ ਵਿਭਾਗ, ਪੰਜਾਬ ਦੀ ਨਿਰਦੇਸ਼ਨਾ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਅੰਮ੍ਰਿਤਸਰ ਵੱਲੋਂ ਸ਼ਹਿਜ਼ਾਦਾ ਨੰਦ ਕਾਲਜ ਵਿੱਚ ਪੰਜਾਬੀ ਨਾਟਕ ਸਬੰਧੀ ਗੋਸ਼ਟੀ ਕੀਤੀ ਗਈ। ਇਸ ਵਿੱਚ ਪਟਿਆਲਾ ਤੋਂ ਨਾਟਕਕਾਰ, ਨਾਟ ਆਲੋਚਕ ਤੇ ਰੰਗਕਰਮੀ ਡਾ. ਕੁਲਦੀਪ ਸਿੰਘ ਦੀਪ ਨੇ ਸ਼ਮੂਲੀਅਤ ਕੀਤੀ। ਨੈਸ਼ਨਲ ਸਕੂਲ ਆਫ ਡਰਾਮਾ, ਦਿੱਲੀ ਦੇ ਪਾਸ ਆਊਟ ਰਾਜਿੰਦਰ ਸਿੰਘ ਵੀ ਬੁਲਾਰੇ ਵਜੋਂ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਆਏ ਮਹਿਮਾਨਾਂ ਦਾ ਕਾਲਜ ਦੇ ਵਿਹੜੇ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ। ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਪੰਜਾਬ ਦੀ ਲੋਕ ਨਾਟ ਪਰੰਪਰਾ ਤੋਂ ਗੱਲ ਸ਼ੁਰੂ ਕਰ ਕੇ ਪੰਜਾਬੀ ਨਾਟਕ ਦੇ ਉਦਭਵ, ਵਿਕਾਸ, ਅਜੋਕੀ ਸਥਿਤੀ, ਸਮੱਸਿਆਵਾਂ ਤੇ ਭਵਿੱਖ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬਾਲ ਰੰਗਮੰਚ ਸਮੇਂ ਦੀ ਲੋੜ ਹੈ ਅਤੇ ਰੰਗਮੰਚ ਸਕੂਲੀ ਸਿੱਖਿਆ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪੱਧਰ ’ਤੇ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਆਡੀਟੋਰੀਅਮ ਦੀ ਉਸਾਰੀ ਨੂੰ ਵੀ ਸਮੇਂ ਦੀ ਵੱਡੀ ਲੋੜ ਕਿਹਾ। ਵਿਸ਼ੇਸ਼ ਬੁਲਾਰੇ ਰਾਜਿੰਦਰ ਸਿੰਘ ਨੇ ਪੰਜਾਬੀ ਨਾਟਕ ਵਿੱਚ ਹੋ ਰਹੇ ਪ੍ਰਯੋਗਾਂ, ਵਰਤੀਆਂ ਜਾ ਰਹੀਆਂ ਤਕਨੀਕਾਂ, ਪੰਜਾਬੀ ਨਾਟਕ ਨੂੰ ਆਉਣ ਵਾਲੀਆਂ ਦਰਪੇਸ਼ ਵੰਗਾਰਾਂ ਬਾਰੇ ਗੱਲ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਨੇ ਧੰਨਵਾਦ ਕਰਦਿਆਂ ਆਪਣੇ ਨਾਟਕੀ ਸਫ਼ਰ ਬਾਰੇ ਗੱਲ ਕੀਤੀ। ਪੰਜਾਬੀ ਨਾਟਕ ਤੇ ਰੰਗਮੰਚ ਦੇ ਮੈਗਜ਼ੀਨ ‘ਰੰਗਕਰਮੀ’ ਦੇ ਨਵੇਂ ਅੰਕ ਨੂੰ ਰਿਲੀਜ਼ ਵੀ ਕੀਤਾ ਗਿਆ। ਮੰਚ ਸੰਚਾਲਨ ਡਾ. ਬਲਜੀਤ ਰੰਧਾਵਾ ਨੇ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement