ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਕਾਲੀ ਅਮਰੀਕੀ ਪੰਜਾਬੀ ਸਾਹਿਤ ਬਾਰੇ ਕਾਨਫਰੰਸ

06:49 AM Nov 17, 2024 IST
ਡਾ. ਗੁਰਪਾਲ ਸੰਧੂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਟ੍ਰਿਬਿਊਨ ਨਿਊਜ਼ ਸਰਵਿਸ
ਸਟਾਕਟਨ, 16 ਨਵੰਬਰ
ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਵੱਲੋਂ ਸਮਕਾਲੀ ਅਮਰੀਕੀ ਪੰਜਾਬੀ ਸਾਹਿਤ ਬਾਰੇ ਸਟਾਕਟਨ, ਕੈਲੀਫੋਰਨੀਆ ਵਿੱਚ ਕਰਵਾਈ ਕਾਨਫਰੰਸ ਬੀਤੇ ਦਿਨੀਂ ਸਫ਼ਲਤਾਪੂਰਵਕ ਸਮਾਪਤ ਹੋ ਗਈ। ਇਹ ਕਾਨਫ਼ਰੰਸ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਨੂੰ ਸਮਰਪਿਤ ਸੀ। ਕਾਨਫ਼ਰੰਸ ਦਾ ਸ਼ੁਭ-ਆਰੰਭ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੇਖੋੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਮਗਰੋਂ ਹਰਪ੍ਰੀਤ ਕੌਰ ਧੂਤ ਨੇ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਦੇ ਬਲਿਦਾਨ ਬਾਰੇ ਵਿਦਵਾਨ ਡਾ. ਜਸਵਿੰਦਰ ਸਿੰਘ ਅਤੇ ਡਾ. ਧਨਵੰਤ ਕੌਰ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਪ੍ਰੋ. ਹਰਭਜਨ ਸਿੰਘ ਨੇ ਇਨ੍ਹਾਂ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਦੇ ਇਤਿਹਾਸਕ ਪ੍ਰਸੰਗ ਅਤੇ ਉਨ੍ਹਾਂ ਦੇ ਬਲਿਦਾਨ ਦੀ ਅਜੋਕੀ ਸਾਰਥਕਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਡਾ. ਗੁਰਪਾਲ ਸਿੰਘ ਸੰਧੂ ਅਤੇ ਡਾ. ਮਨਜਿੰਦਰ ਸਿੰਘ ਵੱਲੋਂ ਸੰਪਾਦਿਤ ਖੋਜ-ਪੱਤਰ ਸੰਗ੍ਰਹਿ ‘ਸਮਕਾਲੀ ਅਮਰੀਕੀ ਪੰਜਾਬੀ ਸਾਹਿਤ’ ਰਿਲੀਜ਼ ਕੀਤਾ ਗਿਆ। ਲੰਚ ਦੌਰਾਨ ਪ੍ਰੋ. ਹਰਭਜਨ ਸਿੰਘ ਵੱਲੋਂ ਨਵ-ਪ੍ਰਕਾਸ਼ਿਤ ਪੁਸਤਕਾਂ ਦੀ ਸੇਲ ਲਾਈ ਗਈ। ਪਹਿਲੇ ਸੈਸ਼ਨ ਵਿਚ ਦੋ ਖੋਜ-ਪੱਤਰ ਪੇਸ਼ ਕੀਤੇ ਗਏ। ਡਾ. ਗੁਰਪਾਲ ਸਿੰਘ ਸੰਧੂ ਵੱਲੋਂ ਆਪਣਾ ਖੋਜ-ਪੱਤਰ ‘ਸਮਕਾਲੀ ਅਮਰੀਕੀ ਪੰਜਾਬੀ ਸਾਹਿਤ: ਮਸਲੇ ਅਤੇ ਸਰੋਕਾਰ’ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਡਾ. ਮਨਜਿੰਦਰ ਸਿੰਘ ਦਾ ਖੋਜ-ਪੱਤਰ ‘ਸਮਕਾਲੀ ਅਮਰੀਕੀ ਪੰਜਾਬੀ ਕਹਾਣੀ ਦਾ ਨਵ-ਪ੍ਰਵਚਨ’ ਡਾ. ਗੁਰਪ੍ਰੀਤ ਸਿੰਘ ਧੁੱਗਾ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਇਨ੍ਹਾਂ ਪੇਪਰਾਂ ਬਾਰੇ ਪ੍ਰੋ. ਬਲਜਿੰਦਰ ਸਿੰਘ ਸਵੈਚ ਅਤੇ ਦਵਿੰਦਰਪਾਲ ਸਿੰਘ ਭੱਟੀ ਨੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਕੁਝ ਸਵਾਲ-ਜਵਾਬ ਵੀ ਹੋਏ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਪਾਲ ਸਿੰਘ ਸੰਧੂ ਅਤੇ ਸੁਖਵਿੰਦਰ ਕੰਬੋਜ ਨੇ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਨਦੀਪ ਗੋਰਾ ਤੇ ਹਰਪ੍ਰੀਤ ਕੌਰ ਧੂਤ ਨੇ ਨਿਭਾਈ।
ਕਾਨਫਰੰਸ ਦੇ ਦੂਜੇ ਸੈਸ਼ਨ ਵਿਚ ਹਰਪ੍ਰੀਤ ਕੌਰ ਧੂਤ ਦੇ ਕਹਾਣੀ-ਸੰਗ੍ਰਹਿ ‘ਸੂਰਜ ਹਾਰ ਗਿਆ ਹੈ’ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਵਿਚ ਕੁਲਵਿੰਦਰ ਅਤੇ ਸੁਖਵਿੰਦਰ ਕੰਬੋਜ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਪਣੇ ਪ੍ਰਧਾਨਗੀ ਭਾਸ਼ਣ ’ਚ ਡਾ. ਗੁਰਪਾਲ ਸਿੰਘ ਸੰਧੂ ਨੇ ਇਨ੍ਹਾਂ ਕਹਾਣੀਆਂ ਦੇ ਵਰਣਨ ਦੇ ਵਿਸਤਾਰ, ਬਿਰਤਾਂਤ ਦੀ ਵਿਉਂਤਕਾਰੀ ਅਤੇ ਪ੍ਰਤੀਕਾਤਮਕ ਅਰਥਾਂ ਦੀ ਰਚਨਾਕਾਰੀ ਦੇ ਆਪਸੀ ਸੁਮੇਲ ਨੂੰ ਸਮਝਣ ਦੀ ਲੋੜ ਤੇ ਸਾਰਥਕਤਾ ਬਾਰੇ ਜ਼ਰੂਰੀ ਨੁਕਤੇ ਪੇਸ਼ ਕੀਤੇ। ਇਸੇ ਸੈਸ਼ਨ ਦੇ ਦੂਜੇ ਭਾਗ ’ਚ ਕਵੀ ਦਰਬਾਰ ਹੋਇਆ। ਇਸ ਵਿਚ ਲਾਜ ਨੀਲਮ ਸੈਣੀ, ਰਵਨੀਤ ਕੌਰ ਹਠੂਰ, ਹਰਿੰਦਰ ਸਿੰਘ ਅਭੀ, ਕੁਲਵੰਤ ਸਿੰਘ ਸੇਖੋਂ, ਹਰਜੀਤ ਸਿੰਘ ਹਠੂਰ, ਹਰਪ੍ਰੀਤ ਕੌਰ ਧੂਤ, ਮਨਦੀਪ ਗੋਰਾ ਸਮੇਤ ਦੋ ਦਰਜਨ ਕਵੀਆਂ ਨੇ ਰਚਨਾਵਾਂ ਸੁਣਾਈਆਂ। ਸੈਸ਼ਨ ਦੇ ਪ੍ਰਧਾਨਗੀ ਮੰਡਲ ’ਚ ਡਾ. ਗੁਰਪਾਲ ਸਿੰਘ ਸੰਧੂ, ਕੁਲਵਿੰਦਰ, ਰਣਧੀਰ ਸਿੰਘ ਸੰਧੂ ਅਤੇ ਹਰਪ੍ਰੀਤ ਕੌਰ ਧੂਤ ਸ਼ਾਮਲ ਹੋਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਨਦੀਪ ਗੋਰਾ ਨੇ ਨਿਭਾਈ।

Advertisement

Advertisement