ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ
08:32 AM Nov 15, 2023 IST
ਪਟਿਆਲਾ: ਜ਼ਿਲ੍ਹਾ ਚੋਣ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਸਵੀਪ ਟੀਮ ਵੱਲੋਂ ਅੱਜ ਆਰਮੀ ਪਬਲਿਕ ਸਕੂਲ ਵਿਖੇ ਇੱਕ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਕਰਵਾਇਆ ਗਿਆ। ਕੈਂਪ ਦੀ ਪ੍ਰਧਾਨਗੀ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਸਿੰਘ ਰੇਖੀ ਨੇ ਕੀਤੀ। ਡਾ. ਰੇਖੀ ਨੇ ਲਗਪਗ 180 ਵਿਦਿਆਰਥੀਆ ਨੂੰ ਵੋਟਰ ਹਲਫ਼ ਦਿਵਾਇਆ। ਨੋਡਲ ਅਫ਼ਸਰ ਪਟਿਆਲਾ ਸ਼ਹਿਰੀ ਰੁਪਿੰਦਰ ਸਿੰਘ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਮਿਸਾਲਾਂ ਰਾਹੀਂ ਉਜਾਗਰ ਕੀਤਾ। ਸਵੀਪ ਟੀਮ ਪਟਿਆਲਾ ਨੇ ਪ੍ਰਿੰਸੀਪਲ ਸੀਤਾ ਰਾਮ, ਵਾਈਸ ਪ੍ਰਿੰਸੀਪਲ ਸੰਗੀਤਾ ਗਰਗ ਦਾ ਧੰਨਵਾਦ ਕੀਤਾ। ਵਿਦਿਆਰਥੀ ਕੌਂਸਲਰ ਜਤਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਮੋਹਿਤ ਕੁਮਾਰ ਸਹਾਇਕ ਨੋਡਲ ਅਫਸਰ, ਬੀਐੱਲਓ ਤੁਸ਼ਾਰ ਸ਼ਰਮਾ ਅਤੇ ਕੰਵਰਪਾਲ ਸਿੰਘ ਆਦਿ ਵੀ ਮੌਜੂਦ ਸਨ। -ਖੇਤਰੀ ਪ੍ਰਤੀਨਿਧ
Advertisement
Advertisement