ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

09:03 AM Sep 12, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਸਤੰਬਰ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਪ੍ਰਤਿਭਾ ਖੋਜ ਮੁਕਾਬਲੇ ਕਰਾਏ ਗਏ। ਰੋਟਰੀ ਪ੍ਰਧਾਨ ਡਾ. ਐੱਸਐੱਸ ਆਹੂਜਾ ਨੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਵਾਗਤ ਕੀਤਾ। ਸਤਲੁਜ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੱਸਿਆ ਕਿ ਅੱਜ ਦੇ ਪ੍ਰਤਿਭਾ ਖੋਜ ਮੁਕਾਬਲੇ ਵਿਚ ਸੋਲੋ ਗਾਇਨ ਤੇ ਸੋਲੋ ਡਾਂਸ ਵਿਚ ਸਤਲੁਜ ਸਕੂਲ ਦੀ ਜੁਬੇਰ ਨੇ ਪਹਿਲਾ ਤੇ ਮਾਤਾ ਰੁਕਮਣੀ ਰਾਏ ਆਰੀਆ ਸਕੂਲ ਦੀ ਅਨੰਨਿਆ ਨੇ ਦੂਜਾ ਤੇ ਡਿਵਾਈਨ ਸਕੂਲ ਦੀ ਗੁਰਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨ੍ਰਿਤ ਵਿੱਚ ਡਿਵਾਈਨ ਸਕੂਲ ਦੀ ਯਸ਼ਿਕਾ ਨੇ ਪਹਿਲਾ, ਲੌਰਲ ਸਕੂਲ ਦੀ ਰੀਤ ਨੇ ਦੂਜਾ, ਡਿਵਾਈਨ ਸਕੂਲ ਦੀ ਸੰਚਾਰਿਕਾ ਨੇ ਤੀਜਾ ਤੇ ਸਤਲੁਜ ਸਕੂਲ ਦੀ ਵੰਦਿਤਾ ਤੇ ਰੁਕਮਣੀ ਸਕੂਲ ਦੀ ਰੀਆ ਨੂੰ ਹੌਸਲਾਵਧਾਊ ਪੁਰਸਕਾਰ ਦਿੱਤਾ ਗਿਆ।

Advertisement

Advertisement