ਡੀਏਵੀ ਕਾਲਜ ਵਿੱਚ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ
ਪੱਤਰ ਪ੍ਰੇਰਕ
ਯਮੁਨਾਨਗਰ, 3 ਸਤੰਬਰ
ਡੀਏਵੀ ਗਰਲਜ਼ ਕਾਲਜ ਵਿੱਚ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਨਾਚ ਤੋਂ ਇਲਾਵਾ ਭਾਸ਼ਣ, ਕਵਿਤਾ ਉਚਾਰਨ, ਗਾਇਨ, ਸਾਜ਼ ਵਜਾਉਣ, ਪੇਂਟਿੰਗ ਅਤੇ ਕੁਇਜ਼ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਮੀਨੂੰ ਜੈਨ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਦਕਿ ਸੰਗੀਤ ਵਿਭਾਗ ਦੀ ਮੁਖੀ ਡਾ. ਨੀਤਾ ਦਿਵੇਦੀ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਗੁਰਸ਼ਰਨ ਕੌਰ ਨੇ ਕੋਆਰਡੀਨੇਟਰ ਵਜੋਂ ਕੰਮ ਕੀਤਾ। ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਜੈਨ ਨੇ ਕਿਹਾ ਕਿ ਟੈਲੇਂਟ ਸ਼ੋਅ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ। ਇਹੀ ਕਾਰਨ ਹੈ ਕਿ ਵਿਦਿਆਰਥਣਾਂ ਵਿੱਦਿਅਕ ਖੇਤਰ ਤੋਂ ਇਲਾਵਾ ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਵੀ ਕਾਲਜ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਟੈਲੇਂਟ ਸ਼ੋਅ ਦੌਰਾਨ ਸ਼ਿਵਾਨੀ ਨੇ ‘ਗਜ਼ ਕਾ ਘੁੰਗਟ ਕਾਡ ਮੈਂ ਚਲੀ ਚਟਕ ਮਟਕ’, ਸੁਮਨ ਮਦਾਨ ਨੇ ‘ਨੱਚਦੀ ਤੋਂ ਕੀ ਵਾਰਾਂ’ ‘ਤੇ ਨਾਚ ਕੀਤਾ, ਰਿਧੀਮਾ ਨੇ ‘ਸਿਖਰ ਦਪਿਹਰ ਝੱਲਦੀ ਮੈਂ ਪੱਖੀਆਂ’ ’ਤੇ ਨਾਚ ਕੀਤਾ। ਇਸ ਤੋਂ ਇਲਾਵਾ ਲਕਸ਼ਮੀ ਨੇ ਨਬਿੋੜਾ-ਨਬਿੋੜਾ ਗੀਤ ‘ਤੇ ਨਾਚ ਕੀਤਾ ਤੇ ਆਡੀਟੋਰੀਅਮ ‘ਚ ਬੈਠੀਆਂ ਵਿਦਿਆਰਥਣਾਂ ਵੀ ਨੱਚਦੀਆਂ ਨਜ਼ਰ ਆਈਆਂ। ਭਾਸ਼ਣ ਪ੍ਰਤਿਯੋਗਤਾ ਵਿੱਚ ਦਿਵਿਆਂਸ਼ੀ ਕੰਬੋਜ ਨੇ ਪਹਿਲਾ, ਗੁਰਲੀਨ ਨੇ ਦੂਜਾ ਅਤੇ ਖੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇੰਸਟਰੂਮੈਂਟਲ ਵਿੱਚ ਮਾਨਸੀ ਨੇ ਪਹਿਲਾ ਅਤੇ ਅੰਸ਼ਿਕਾ ਗਰਗ ਨੇ ਦੂਜਾ ਸਥਾਨ ਹਾਸਲ ਕੀਤਾ।
ਸ਼ਬਦ ਗਾਇਨ ਮੁਕਾਬਲੇ ਵਿੱਚ ਮਾਨਸੀ ਨੇ ਪਹਿਲਾ, ਲਵੀਸ਼ਾ ਨੇ ਦੂਜਾ ਅਤੇ ਪਲਕ ਨੇ ਤੀਜਾ ਸਥਾਨ ਹਾਸਲ ਕੀਤਾ।
ਪੇਂਟਿੰਗ ਮੁਕਾਬਲੇ ਵਿੱਚ ਓਲੀਵੀਆ ਨੇ ਪਹਿਲਾ, ਤਨੀਸ਼ਾ ਨੇ ਦੂਜਾ ਅਤੇ ਸੇਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਸਵਾਤੀ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ।
ਕੁਇਜ਼ ਮੁਕਾਬਲੇ ਵਿੱਚ ਨੈਨਸੀ, ਅੰਜਲੀ, ਨਿਕਿਤਾ ਅਤੇ ਪਲਕ ਦੀ ਟੀਮ ਨੇ ਪਹਿਲਾ, ਜਾਨਕੀ, ਅੰਜਲੀ, ਪਾਇਲ ਅਤੇ ਸਨੇਹਾ ਦੀ ਟੀਮ ਨੇ ਦੂਜਾ ਅਤੇ ਅਮਰਜੋਤ, ਅਮਰਮਾਇਆ, ਇਸ਼ਿਕਾ ਅਤੇ ਅੰਸ਼ਿਕਾ ਸ਼ਰਮਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।