ਕਾਲਜ ਵਿੱਚ ਸ਼ੂਟਿੰਗ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਲੰਬੀ, 1 ਜੁਲਾਈ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿੱਚ 17ਵੇਂ ਜ਼ਿਲ੍ਹਾ ਪੱਧਰੀ ਪਿਸਟਲ ਰਾਈਫ਼ਲ ਸ਼ੂਟਿੰਗ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 100 ਨਿਸ਼ਾਨੇਬਾਜ਼ਾਂ ਨੇ ਭਾਗ ਲਿਆ।
ਇਸ ਮੌਕੇ ਪੀਪ ਸਾਈਟ ਏਅਰ ਰਾਇਫ਼ਲ ਜੂਨੀਅਨ (ਲੜਕੇ) ਵਰਗ ਵਿੱਚ ਅਨੀਕੇਤ ਗਿਰਧਰ ਨੇ ਸੋਨ ਤਗ਼ਮਾ, ਗੁਰਬਾਜ਼ ਸਿੰਘ ਨੇ ਚਾਂਦੀ ਤਗ਼ਮਾ ਅਤੇ ਤਰਨਜੀਤ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਜਦਕਿ ਏਅਰ ਪਿਸਟਲ ਸਬ ਯੂਥ (ਲੜਕੀਆਂ) ‘ਚ ਸਿਮਰ ਆਹੁਜਾ ਨੇ ਸੋਨ ਤਗ਼ਮਾ, ਹਰਸਿਮਰਜੀਤ ਕੌਰ ਨੇ ਚਾਂਦੀ ਅਤੇ ਮੁਸਕਾਨ ਕੌਰ ਨੇ ਕਾਂਸੀ ਤਗ਼ਮਾ ਜਿੱਤਿਆ। 50 ਮੀਟਰ ਰਾਈਫ਼ਲ ਥ੍ਰੀ-ਪੁਜੀਸ਼ਨ ਸੀਨੀਅਰ ਲੜਕੀਆਂ ਵਰਗ ‘ਚ ਦਸਮੇਸ਼ ਕਾਲਜ ਬਾਦਲ ਦੀ ਖੁਸ਼ਪ੍ਰੀਤ ਕੌਰ ਨੇ ਸੋਨ ਤਗ਼ਮਾ ਤੇ ਗੁਰਵਰਿੰਦਰ ਕੌਰ ਨੇ ਚਾਂਦੀ ਜਿੱਤਿਆ। ਇਸ ਮੌਕੇ ਐਨਆਰ ਕੈਟਾਗਰੀ, ਆਈਐਸਐਸਐਫ ਤਹਿਤ ਲੜਕੀਆਂ ਤੇ ਲੜਕੇ ਦੇ ਸਬ ਯੂਥ, ਯੂਥ, ਜੂਨੀਅਨ, ਸੀਨੀਅਰ ਅਤੇ ਮਾਸਟਰ ਕੈਟਾਗਿਰੀਆਂ ਦੇ 10 ਮੀਟਰ, 25 ਤੇ 50 ਮੀਟਰ ਰਾਈਫਲ-ਪਿਸਟਲ ਮੁਕਾਬਲੇ ਹੋਏ। ਇਨਾਮ ਵੰਡ ਸਮਾਰੋਹ ਵਿੱਚ ਬਤੌਰ ਗੁਰਚਰਨ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਇਸ ਮੌਕੇ ਦਸਮੇਸ਼ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਵਨੀਤਾ ਗੁਪਤਾ, ਕੋਚ ਵੀਰਪਾਲ ਕੌਰ ਤੇ ਕੁਲਦੀਪ ਕੌਰ ਡੀ.ਪੀ.ਈ ਵੀ ਸ਼ਾਮਲ ਹੋਏ। ਦਸਮੇਸ਼ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਐਸ.ਐਸ ਸੰਘਾ ਨੇ ਕੋਰੀਆ ‘ਚ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ‘ਚ ਹਿੱਸਾ ਲੈ ਰਹੀਆਂ ਸਿਮਰਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦੀ ਕੌਮਾਂਤਰੀ ਨਿਸ਼ਾਨੇਬਾਜ਼ ਸ਼ਵੇਤਾ ਦੇਵੀ ਨੂੰ ਯੂ.ਪੀ. ਪੁਲਿਸ ਵਿੱਚ ਖੇਡ ਕੋਟੇ ਵਿੱਚ ਨੌਕਰੀ ਮਿਲਣ ‘ਤੇ ਸਨਮਾਨ ਕੀਤਾ ਗਿਆ। ਡਾ. ਸੰਘਾ ਨੇ ਦੱਸਿਆ ਕਿ ਜੇਤੂ ਨਿਸ਼ਾਨੇਬਾਜ਼ 5 ਤੋਂ 9 ਜੁਲਾਈ 2023 ਨੂੰ ਮੋਹਾਲੀ ’ਚ ਪੰਜਾਬ ਸਟੇਟ ਰਾਈਫਲ-ਪਿਸਟਲ ਮੁਕਾਬਲੇ ਵਿੱਚ ਭਾਗ ਲੈਣਗੇ। ਪ੍ਰਿੰਸੀਪਲ ਵਨੀਤਾ ਗੁਪਤਾ ਨੇ ਸਾਰੇ ਨਿਸ਼ਾਨੇਬਾਜ਼ਾਂ, ਮਾਪਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।