ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ-ਉਰਦੂ ਕਵਿਤਾ ਪਾਠ ਮੁਕਾਬਲੇ ਕਰਵਾਏ

08:24 AM Aug 24, 2024 IST

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਸਰਵੋਦਿਆ ਕੰਨਿਆ ਵਿਦਿਆਲਿਆ ਨੰਬਰ-2, ਜਹਾਂਗੀਰ ਪੁਰੀ ਦਿੱਲੀ ਵਿੱਚ ਜ਼ੋਨ-9 ਦੇ ਉਰਦੂ ਅਤੇ ਪੰਜਾਬੀ ਕਵਿਤਾ ਪਾਠ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਬਲਿਆਂ ਵਿੱਚ ਵੱਡੀ ਗਿਣਤੀ ਹਾਜ਼ਰ ਵਿਦਿਆਰਥੀਆਂ ਨੇ ਬਹੁਤ ਹੀ ਗੰਭੀਰ ਅਤੇ ਸੰਜੀਦਾ ਵਿਸ਼ਿਆਂ ’ਤੇ ਕਵਿਤਾਵਾਂ ਸੁਣਾਈਆਂ। ਪੰਜਾਬੀ ਕਵਿਤਾ ਮੁਕਾਬਲੇ ਦੇ ਨਿਰਣਾਇਕ ਮੰਡਲ ਦੀ ਜ਼ਿੰਮੇਵਾਰੀ ਸੁਨੀਲ ਕੁਮਾਰ ਬੇਦੀ ਅਤੇ ਯਸ਼ਪਾਲ ਨੇ, ਉਰਦੂ ਮੁਕਾਬਲੇ ਲਈ ਜੱਜ ਦੀ ਭੂਮਿਕਾ ਆਸ਼ਿਮਾ ਨਾਜ਼ ਅਤੇ ਮੁ: ਅਬਦੁਲ ਖ਼ਾਲਿਕ ਨੇ ਨਿਭਾਈ।ਸਕੂਲ ਦੀ ਕਲਚਰਲ ਵਿਭਾਗ ਮੁਖੀ ਕੁਮਾਰੀ ਪੂਜਾ ਅਤੇ ਹਿੰਦੀ ਅਧਿਆਪਿਕਾ ਪੂਜਾ ਗੁਪਤਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੂਰੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਈਸ਼ਾ ਜੈਨ ਅਤੇ ਸੁਮਨ ਰਾਣਾ ਨੇ ਅਤੇ ਸਕੂਲ ਦੀ ਸਜਾਵਟ ਦੀ ਜ਼ਿੰਮੇਵਾਰੀ ਕੁਮਾਰੀ ਨਿਸ਼ਾ, ਕੁਮਾਰੀ ਸਰਿਤਾ ਅਤੇ ਭੀ ਰਿਤੇਸ਼ ਵੱਲੋਂ ਨਿਭਾਈ ਗਈ। ਮੈਡਮ ਅਨਮੋਲ ਨੇ ਜੱਜ ਸਾਹਿਬਾਨਾਂ ਅਤੇ ਬਾਹਰੋਂ ਆਏ ਅਧਿਆਪਕਾਂ ਦੇ ਆਉ-ਭਗਤ ਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਪੰਜਾਬੀ ਅਧਿਆਪਕਾ ਅੰਨੂ ਨੇ ਪੰਜਾਬੀ ਅਤੇ ਕੁਮਾਰੀ ਸਬਨਮ ਨੇ ਉਰਦੂ ਕਵਿਤਾ-ਪਾਠ ਮੁਕਾਬਲੇ ਦੀ ਜ਼ਿੰਮੇਵਾਰੀ ਲਿਖ ਕੇ ਨਿਭਾਈ। ਮੁਕਾਬਲੇ ’ਚ ਕੁੜੀਆਂ ਦੀ ਸੀਨੀਅਰ ਕੈਟਾਗਿਰੀ ਵਿੱਚ ਗੌਰਮਿੰਟ ਸਕੂਲ ਮਾਡਲ ਟਾਊਨ-2 ਦੀ ਆਰਿਫ਼ਾ ਅਲੀ ਨੇ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਆਦਰਸ਼ ਨਗਰ ਦੀ ਰਵਿੰਦਰ ਕੌਰ ਨੇ ਦੂਜਾ ਅਤੇ ਸਰਵੋਦਿਆ ਕੰਨਿਆ ਵਿਦਿਆਲਾ ਦੀ ਨਵਨੀਸ਼ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਦੀ ਜੂਨੀਅਰ ਕੈਟਾਗਿਰੀ ਲਈ ਅਸ਼ਨੂਰ ਕੌਰ ਨੇ ਪਹਿਲਾ, ਰਾਸ਼ੀ ਨੇ ਦੂਜਾ ਅਤੇ ਪ੍ਰਤੀਕਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੀ ਸੀਨੀਅਰ ਕੈਟਾਗਿਰੀ ਲਈ ਸਰਕਾਰੀ ਸਕੂਲ ਬਖਤਾਵਰਪੁਰ ਦੇ ਗੁਰਪ੍ਰੀਤ ਨੇ ਪਹਿਲਾ, ਮੁਖਰਜੀ ਨਗਰ ਸਕੂਲ ਦੇ ਲਵਪ੍ਰੀਤ ਨੇ ਦੂਜਾ ਅਤੇ ਲਿਬਾਸਪੁਰ ਸਕੂਲ ਦੇ ਲਵਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement