ਪੰਜਾਬੀ ਕਵਿਤਾ ਮੁਕਾਬਲੇ ਕਰਵਾਏ
08:34 AM Nov 15, 2023 IST
Advertisement
ਸੰਦੌੜ: ਪੰਜਾਬੀ ਸਾਹਿਤ ਸਭਾ ਸੰਦੌੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ (ਸਕੂਲ ਆਫ ਐਮੀਨੈਂਸ) ਵਿਖੇ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਅਗਵਾਈ ਅਤੇ ਨਾਇਬ ਸਿੰਘ ਬੁੱਕਣਵਾਲ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਦੌੜ ਦੀ ਪ੍ਰਧਾਨਗੀ ਹੇਠ ਪੰਜਾਬੀ ਕਵਿਤਾ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪੰਜਾਬੀ ਕੌਮਾਂਤਰੀ ਮਾਂ ਬੋਲੀ ਦੇ ਪੰਦਰਵਾੜੇ ਦੇ ਸਬੰਧ ਵਿੱਚ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਇਨਾਮ ਦਿੱਤੇ ਗਏ। ਪੰਜਾਬੀ ਸਾਹਿਤ ਸਭਾ ਦੇ ਜਰਨਲ ਸਕੱਤਰ ਦਰਸ਼ਨ ਦਰਦੀ, ਖਜ਼ਾਨਚੀ ਬਲਵੰਤ ਫਰਵਾਲੀ, ਦਰਸ਼ਨ ਸਿੰਘ ਡਾਂਗੋ, ਜਸਵੀਰ ਸਿੰਘ ਕਲਿਆਣ, ਵਰਿਦਰ ਸਿੰਘ ਫਰਵਾਲੀ, ਪਰਮਜੀਤ ਕੌਰ ਚੱਕ ਸ਼ੇਖੂਪਰ ਕਲਾਂ, ਮਾਸਟਰ ਮੱਘਰ ਸਿੰਘ ਭੂਦਨ, ਕਰਮਜੀਤ ਸਿੰਘ ਨੱਥੋਹੇੜੀ, ਸਟੇਟ ਐਵਾਰਡੀ ਅੰਮ੍ਰਿਤਪਾਲ ਸਿੰਘ ਬਈਏਵਾਲ, ਜਤਿੰਦਰ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ, ਚਰਨਜੀਤ ਸਿੰਘ ਲੋਹਟਬੱਦੀ ਤੇ ਵਰਿੰਦਰ ਸਿੰਘ ਮਾਸਟਰ ਨੇ ਜੱਜ ਦੀ ਭੂਮਿਕਾ ਨਿਭਾਈ। -ਪੱਤਰ ਪ੍ਰੇਰਕ
Advertisement
Advertisement
Advertisement