ਅਧਿਆਪਕਾਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ
08:46 AM Oct 18, 2024 IST
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਦੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ’ਤੇ ਸਰਵੋਦਿਆ ਕੰਨਿਆ ਵਿਦਿਆਲਿਆ ਬੀ-3 ਪੱਛਮ ਵਿਹਾਰ ਦਿੱਲੀ ਵਿਖੇ ਅਧਿਆਪਕਾਂ ਦੇ ਪੱਛਮੀ-ਬੀ ਦੇ ਜ਼ਿਲ੍ਹਾ ਪੱਧਰੀ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਅਧਿਆਪਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਅਧਿਆਪਕਾਂ ਨੇ ਸੰਤ ਰਾਮ ਉਦਾਸੀ ਦੀ ਰਚਨਾ ‘ਕੰਮੀਆਂ ਦੇ ਵਿਹੜੇ’, ਸੁਰਜੀਤ ਪਾਤਰ ਦੀ ‘ਹਨੇਰਾ ਜਰੇਗਾ ਕਿਵੇਂ’, ‘ਫੁੱਲਾਂ ਵਰਗੀਓ ਕੁੜੀਓ’ ਅਤੇ ‘ਉੜੇ ਆੜੇ’ ਆਦਿ ਵਿਸ਼ਿਆਂ ’ਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਕਵਿਤਾ ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਜ਼ਿੰਮੇਵਾਰੀ ਬਲਵਿੰਦਰ ਸਿੰਘ ਸੋਢੀ (ਪੱਤਰਕਾਰ ਤੇ ਲੇਖਕ), ਮਹਿੰਦਰਪਾਲ ਮੁੰਜਾਲ (ਸੇਵਾਮੁਕਤ ਲੈਕਚਰਾਰ) ਅਤੇ ਸੁਨੀਲ ਕੁਮਾਰ ਬੇਦੀ ਨੇ ਅਤੇ ਟਾਈਮ ਕੀਪਰ ਦੀ ਜ਼ਿੰਮੇਵਾਰੀ ਸੋਨਿਕਾ ਨੇ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਅੰਜੂ ਕੁਮਾਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
Advertisement
Advertisement