ਚਾਰ ਜ਼ੋਨਾਂ ’ਚ ਨੈਤਿਕ ਸਿੱਖਿਆ ਪ੍ਰੀਖਿਆ ਕਰਵਾਈ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 27 ਅਗਸਤ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਕਾਦਮਿਕ ਕੌਂਸਲ ਵੱਲੋਂ ਸਕੂਲ ਪੱਧਰ ਦੇ ਵਿਦਿਆਰਥੀਆਂ ਦਾ ਸਾਲਾਨਾ ਨੈਤਿਕ ਸਿੱਖਿਆ ਇਮਤਿਹਾਨ ਦੇਸ਼ ਭਰ ਵਿੱਚ ਕਰਵਾਇਆ ਗਿਆ। ਪੰਜਾਬ ਦੇ ਵੱਖ ਵੱਖ ਜ਼ੋਨਾਂ ਅਧੀਨ ਸੰਗਰੂਰ-ਬਰਨਾਲਾ- ਮਾਨਸਾ- ਮਾਲੇਰਕੋਟਲਾ ਜ਼ੋਨ ਵਿੱਚ ਇਹ ਇਮਤਿਹਾਨ ਸੁਰਿੰਦਰ ਪਾਲ ਸਿੰਘ ਸਿਦਕੀ ਜ਼ੋਨਲ ਕੋਆਰਡੀਨੇਟਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਕੋਆਰਡੀਨੇਟਰ ਗੁਰਮੇਲ ਸਿੰਘ , ਪੋ੍ ਨਰਿੰਦਰ ਸਿੰਘ ਸਕੱਤਰ ਅਕਾਦਮਿਕ ਖੇਤਰ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਅਜਮੇਰ ਸਿੰਘ ਫਤਿਹਗੜ੍ਹ ਛੰਨਾ ਡਿਪਟੀ ਡਾਇਰੈਕਟਰ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ, ਪ੍ਰੋ: ਹਰਵਿੰਦਰ ਕੌਰ ਐਡੀਸ਼ਨਲ ਸਕੱਤਰ ਇਸਤਰੀ ਕੌਂਸਲ, ਅਮਨਦੀਪ ਕੌਰ, ਗੁਰਮੀਤ ਸਿੰਘ ਡਿਪਟੀ ਜ਼ੋਨਲ ਪ੍ਰਧਾਨ, ਅਵਤਾਰ ਸਿੰਘ ਬਰਨਾਲਾ, ਅਮਨਪ੍ਰੀਤ ਸਿੰਘ ਮਾਲੇਰਕੋਟਲਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਜਿਸ ਸਬੰਧੀ 50 ਪ੍ਰੀਖਿਆ ਕੇਂਦਰਾਂ ਵਿੱਚ 5000 ਤੋਂ ਵੱਧ ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਏ ਇਮਤਿਹਾਨ ਵਿੱਚ ਇੱਕ ਲੱਖ ਤੋਂ ਵੱਧ ਪ੍ਰੀਖਿਆਰਥੀ ਸ਼ਾਮਿਲ ਹੋਏ। ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਦਰਜਿਆਂ ਤੇ ਆਧਾਰਿਤ ਇਹ ਇਮਤਿਹਾਨ ਸਟੱਡੀ ਸਰਕਲ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਕ੍ਰਮਵਾਰ ਬਾਲ ਵਿਰਸਾ, ਗੁਣਤਾਸ ਅਤੇ ਮਾਰਗ ਮੋਤੀ ਦੇ ਨਿਰਧਾਰਿਤ ਸਿਲੇਬਸ ਅਨੁਸਾਰ ਕਰਵਾਇਆ ਗਿਆ। ਸੰਗਰੂਰ- ਬਰਨਾਲਾ-ਮਾਲੇਰਕੋਟਲਾ ਖੇਤਰ ਅਧੀਨ ਵੱਖ-ਵੱਖ ਸਕੂਲਾਂ ਵਿੱਚ ਇਸ ਇਮਤਿਹਾਨ ਲਈ ਵਿਦਿਆਰਥੀਆਂ ਵੱਲੋਂ ਬਹੁਤ ਉਤਸ਼ਾਹ ਦਿਖਾਇਆ ਗਿਆ। ਇਸ ਇਮਤਿਹਾਨ ਦੇ ਪ੍ਰਬੰਧਾਂ ਲਈ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਸਕੂਲ ਅਧਿਆਪਕਾਂ ਅਤੇ ਸਟੱਡੀ ਸਰਕਲ ਦੇ ਅਹੁਦੇਦਾਰਾਂ ਵਲੋਂ ਸੇਵਾਵਾਂ ਨਿਭਾਈਆਂ ਗਈਆਂ। ਸੰਸਥਾਵਾਂ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੋਤੀਸਰ, ਜੀਵਨ ਗਰਗ ਸਪਰਿੰਗਡੇਲਜ਼ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕ ਕੀਤਾ।