ਪਟੇਲ ਕਾਲਜ ਵਿੱਚ ਅੰਤਰ-ਸਕੂਲ ਖੇਡ ਮੁਕਾਬਲੇ ਕਰਵਾਏ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 14 ਨਵੰਬਰ
ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਖੇਡ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਟਗ ਆਫ਼ ਵਾਰ, 100 ਮੀਟਰ ਦੌੜ, ਸੋਲੋ ਡਾਂਸ, ਗਰੁੱਪ ਡਾਂਸ, ਰੀਲ ਮੇਕਿੰਗ, ਬੈਸਟ ਆਊਟ ਆਫ਼ ਈ-ਵੇਸਟ, ਰੰਗੋਲੀ ਤੇ ਮਹਿੰਦੀ ਦੇ ਮੁਕਾਬਲਿਆਂ ਲਈ 5 ਸਟੇਜ ਬਣਾਏ ਗਏ ਸਨ। ਇਸ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰਧਾਨ ਰਮਨ ਜੈਨ, ਰਾਜੇਸ਼ ਆਨੰਦ ਉਪ ਪ੍ਰਧਾਨ, ਡਾ. ਸਰਬਜੀਤ ਸਿੰਘ ਜਨਰਲ ਸਕੱਤਰ ਅਤੇ ਰਾਜ ਕੁਮਾਰ ਟਾਟਾ ਵਿੱਤ ਸਕੱਤਰ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 20 ਸਕੂਲਾਂ ਦੇ 312 ਵਿਦਿਆਰਥੀਆਂ ਨੇ ਭਾਗ ਲਿਆ। ਟਗ ਆਫ਼ ਵਾਰ (ਲੜਕੇ) ’ਚੋਂ ਐੱਸਡੀ ਮਾਡਲ ਸਕੂਲ ਨੇ ਪਹਿਲਾ, ਸੀਐੱਮ ਪਬਲਿਕ ਸਕੂਲ ਨੇ ਦੂਜਾ, ਸੀਐੱਮ ਮਾਡਲ ਸਕੂਲ ਨੇ ਤੀਜਾ, ਟਗ ਆਫ਼ ਵਾਰ (ਲੜਕੀਆਂ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਨੇ ਪਹਿਲਾ, ਐੱਸਡੀ ਪਬਲਿਕ ਸਕੂਲ ਨੇ ਦੂਜਾ ਅਤੇ ਅਧਾਰਸ਼ਿਲਾ ਸਕੂਲ ਨੇ ਤੀਜਾ, 100 ਮੀਟਰ ਦੌੜ (ਲੜਕੇ) ਵਿਚੋਂ ਰੌਇਲ ਮਾਡਲ ਸਕੂਲ ਰਾਜਪੁਰਾ ਨੇ ਪਹਿਲਾ, ਜੀਐੱਮ ਮਾਡਲ ਸਕੂਲ ਨੇ ਦੂਜਾ ਅਤੇ ਪਟੇਲ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਡਾਂਸ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੌਗਾਵਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲਾਂ ਦੇ ਇੰਚਾਰਜਾਂ ਨੂੰ ਸਨਮਾਨ ਚਿੰਨ੍ਹ ਅਤੇ ਜੇਤੂਆਂ ਨੂੰ ਸਰਟੀਫਿਕੇਟ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।