ਰੁਕਮਣੀ ਰਾਏ ਸਕੂਲ ’ਚ ਹਿੰਦੀ ਵਿਆਕਰਣ ਪ੍ਰੀਖਿਆ ਕਰਵਾਈ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 9 ਅਕਤੂਬਰ
ਰਾਸ਼ਟਰੀ ਸਿੱਖਿਆ ਕਮੇਟੀ ਟੋਹਾਣਾ ਫਤਿਆਬਾਦ ਵੱਲੋਂ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੂਬਾ ਪੱਧਰੀ ਹਿੰਦੀ ਵਿਆਕਰਣ ਮੁਕਾਬਲੇ ਤਹਿਤ ‘ਹਰਿਆਣਾ ਗੌਰਵ ਪੁਰਸਕਾਰ ਪ੍ਰੀਖਿਆ’ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਦੱਸਿਆ ਕਿ ਸਕੂਲ ਦੀ ਬੀ ਕੈਟੇਗਿਰੀ ਵਿਚ ਪੰਜਵੀਂ ਤੇ ਛੇਵੀਂ, ਜੂਨੀਅਰ-ਏ ਕਲਾਸ ਵਿਚ ਸਤਵੀਂ ਤੇ ਅਠਵੀਂ ਅਤੇ ਸੀਨੀਅਰ ਕੈਟੇਗਿਰੀ ਵਿਚ ਨੌਂਵੀ ਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਦਸੰਬਰ ਮਹੀਨੇ ਵਿੱਚ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਅਧਿਆਪਕ ਮੀਨਾਕਸ਼ੀ ਸ਼ਰਮਾ ਤੇ ਸਕੂਲ ਕੋਆਰਡੀਨੇਟਰ ਪ੍ਰੋਮਿਲਾ ਸ਼ਰਮਾ ਦੀ ਦੇਖ ਰੇਖ ਹੇਠ ਕਰਵਾਈ ਗਈ ਹੈ। ਇਸ ਪ੍ਰੀਖਿਆ ਨਾਲ ਵਿਦਿਆਰਥੀਆਂ ’ਚ ਹਿੰਦੀ ਵਿਆਕਰਣ ਪ੍ਰਤੀ ਰੁਚੀ ਵਧੇਗੀ ਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਪ੍ਰੀਖਿਆ ਨੂੰ ਸਫਲਤਾ ਪੂਰਵਕ ਕਰਾਉਣ ਵਿਚ ਮਦਦ ਕਰਨ ਵਾਲੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।