ਸਕੂਲ ਵਿੱਚ ਗੁਰਮਤਿ ਪ੍ਰੀਖਿਆ ਕਰਵਾਈ
06:43 AM Sep 03, 2024 IST
ਚੰਡੀਗੜ੍ਹ: ਇੱਥੋਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੈਕਟਰ-40 ਸੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਟੱਡੀ ਸਰਕਲ ਵੱਲੋਂ ਚੰਡੀਗੜ੍ਹ ਗੁਰਦੁਆਰਾ ਸਥਾਪਨਾ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਪ੍ਰੀਖਿਆ ਲਈ ਗਈ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ। ਇਸ ਸੰਸਥਾ ਵੱਲੋਂ 58 ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਜੇਤੂਆਂ ਵਿੱਚੋਂ ਲੱਕੀ ਡਰਾਅ ਰਾਹੀਂ ਇੱਕ ਜੇਤੂ ਜਸ਼ਨਪ੍ਰੀਤ ਕੌਰ ਨੂੰ ਸਾਈਕਲ ਦੇ ਕੇ ਹੌਸਲਾਅਫਜ਼ਾਈ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਬੱਚਿਆਂ ਨੂੰ ਧਰਮ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਨਾ ਦਿੱਤੀ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ਼ਾਲਿਨੀ ਸਕਸੈਨਾ ਨੇ ਸੰਸਥਾ ਵਲੋਂ ਕੀਤੇ ਉਦਮਾਂ ਦੀ ਸ਼ਲਾਘਾ ਕੀਤੀ ਅਤੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। -ਟਨਸ
Advertisement
Advertisement