ਸਕੂਲ ’ਚ ਵਿਦਿਅਕ ਮੁਕਾਬਲੇ ਕਰਵਾਏ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਜੁਲਾਈ
ਬ੍ਰਿਲਿਐਂਟ ਮਾਈਂਡ ਆਰੀਅਨ ਸਕੂਲ ਵਿੱਚ ਮੌਨਸੂਨ ਮੇਲੇਂਡੇਜ ਥੀਮ ਦੇ ਤਹਿਤ ਪਹਿਲੀ ਤੋਂ ਚੌਥੀ ਕਲਾਸ ਲਈ ਫੈਂਸੀ ਡਰੈੱਸ, ਕੈਲੀਗਰਾਫੀ, ਸ਼ੋਅ ਐਂਡ ਟੈੱਲ ਤੇ ਸਟੋਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਚਾਅ ਤੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬੱਤਰਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੰਤਵ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ, ਉਨ੍ਹਾਂ ਵਿੱਚ ਆਤਮ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨਾ ਤੇ ਉਨ੍ਹਾਂ ਦੀ ਭਾਸ਼ਾ ਸ਼ੈਲੀ ਨੂੰ ਪੂਰੀ ਤਰ੍ਹਾਂ ਵਿਕਸਤ ਕਰਨਾ ਸੀ।
ਉਨ੍ਹਾਂ ਬੱਚਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਕਲਾ ਦੇ ਨਾਲ-ਨਾਲ ਉਨ੍ਹਾਂ ਦਾ ਆਤਮ ਵਿਸ਼ਵਾਸ਼ ਵੀ ਮਜ਼ਬੂਤ ਕਰਦੇ ਹਨ।
ਸ਼ੋਅ ਐਂਡ ਟੈੱਲ ਮੁਕਾਬਲੇ ਵਿੱਚ ਬੱਚਿਆਂ ਨੇ ਸੂਰਜੀ ਊਰਜਾ, ਗਲੋਬ, ਚੰਦਰਯਾਨ ਆਦਿ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਤੇ ਉਨ੍ਹਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਕਹਾਣੀ ਮੁਕਾਬਲੇ ਵਿੱਚ ਬੱਚਿਆਂ ਨੇ ਸਵੈ-ਵਿਸ਼ਵਾਸ਼ ਹੀ ਸਫ਼ਲਤਾ ਦੀ ਕੁੰਜੀ ਹੈ, ਝੂਠੀਆਂ ਸਿਫ਼ਤਾਂ ਕਰਨ ਵਾਲਿਆਂ ਤੋਂ ਬਚੋ ਵਰਗੀਆਂ ਕਹਾਣੀਆਂ ਸੁਣਾ ਕੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਇਆ। ਸਕੂਲ ਦੀ ਕੋਆਰਡੀਨੇਟਰ ਸੰਗੀਤਾ ਕੰਬੋਜ ਨੇ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਸਕੂਲ ਵਿੱਚ ਵੱਖ-ਵੱਖ ਮੁਕਾਬਲੇ ਸਕੂਲ ਦੀਆਂ ਅਧਿਆਪਕਾਵਾਂ ਸਬਜੋਤ, ਇੰਦੂ, ਅਨੁਰਾਧਾ, ਗੁਰਮੀਤ, ਗਗਨ, ਦਿਸ਼ਾ , ਦਿਲਪ੍ਰੀਤ, ਨੀਰੂ ਬਜਾਜ ਤੇ ਰਜਨੀ ਬਾਲਾ ਵਤਸ ਦੀ ਅਗਵਾਈ ਵਿੱਚ ਕਰਵਾਏ ਗਏ।