ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੜਕੀਆਂ ਦੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਕਰਵਾਏ

09:42 AM Feb 11, 2024 IST
ਮੁਕਾਬਲੇ ਦੀਆਂ ਜੇਤੂ ਖਿਡਾਰਨਾਂ ਪ੍ਰਬੰਧਕਾਂ ਨਾਲ। -ਫੋਟੋ: ਹਰਪ੍ਰੀਤ ਕੌਰ

ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਫਰਵਰੀ
ਸਰਕਾਰੀ ਸਕੂਲਾਂ ਦੀਆਂ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਪ੍ਰਾਜੈਕਟ ਤਹਿਤ ਆਤਮ ਰੱਖਿਆ ਸਬੰਧੀ ਕਰਾਟੇ ਦੀ 40 ਦਿਨਾਂ ਦੀ ਟ੍ਰੇਨਿੰਗ ਕਰਵਾਉਣ ਉਪਰੰਤ ਜ਼ਿਲ੍ਹਾ ਪੱਧਰੀ ਮੁਕਾਬਲੇ ਪ੍ਰਿੰਸੀਪਲ ਤਰਲੋਚਨ ਸਿੰਘ ਅਤੇ ਟੂਰਨਾਮੈਂਟ ਇੰਚਾਰਜ ਅਜੇ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਵਿਖੇ ਕਰਵਾਏ ਗਏ। ਤਿੰਨ ਰੋਜ਼ਾ ਇਸ ਟੂਰਨਾਮੈਂਟ ਵਿਚ ਜ਼ਿਲ੍ਹੇ ਦੇ 21 ਬਲਾਕਾਂ ਤੋਂ ਲੜਕੀਆਂ ਨੇ ਭਾਗ ਲਿਆ। ਛੇਵੀਂ ਤੋਂ ਬਾਹਰਵੀਂ ਜਮਾਤ ਤੱਕ 8 ਵਰਗਾਂ ਵਿਚ ਇਹ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਲੀਮਾ, ਅਵਲੀਨ ਕੌਰ, ਆਂਚਲ, ਅੰਮ੍ਰਿਤ, ਕੁਮਕੁਮ, ਰਿਤਿਕਾ, ਹਸੀਨਾ, ਸ਼ਿਵਾਨੀ ਨੇ ਪਹਿਲਾ, ਜਸਮੀਤ ਕੌਰ, ਰਾਮਾ, ਦੀਆ, ਮਨੀਸ਼ਾ, ਸੰਧਿਆ, ਜਾਨਵੀ, ਨਿਤਿਕਾ, ਰਾਧਿਕਾ ਨੇ ਦੂਜਾ ਅਤੇ ਜਸਮੀਨ, ਖੁਸ਼ੀ, ਅੰਜਲੀ, ਗੂੰਜਨ, ਸੁਪ੍ਰੀਤ ਕੌਰ, ਗਗਨਦੀਪ ਕੌਰ, ਸੀਜਲ, ਮਹਿਕ, ਨੀਲਮ, ਪ੍ਰਭਜੋਤ, ਅਰਚਨਾ, ਅੰਸ਼ਿਤਾ, ਸੰਜਨਾ, ਪ੍ਰੀਆ, ਸੁਹਾਨੀ, ਸ਼ਰੂਤੀ ਨੇ ਤੀਜਾ ਸਥਾਨ ਹਾਸਿਲ ਕੀਤਾ।

Advertisement

Advertisement