ਡੇਅਰੀ ਸਿਖਲਾਈ ਕੋਰਸ ਕਰਵਾਇਆ
07:51 AM Nov 27, 2024 IST
Advertisement
ਫਗਵਾੜਾ:
Advertisement
ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ ਵਿੱਚ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਗਿਆ ਜਿਸ ’ਚ 28 ਸਿਖਿਆਰਥੀਆਂ ਨੇ ਡੇਅਰੀ ਦੇ ਕਿੱਤੇ ਸਬੰਧੀ ਵਿਗਿਆਨਕ ਡੇਅਰੀ ਸਿਖਲਾਈ ਪ੍ਰਾਪਤ ਕੀਤੀ। ਡੇਅਰੀ ਵਿਕਾਸ ਅਫ਼ਸਰ ਕਸ਼ਮੀਰ ਸਿੰਘ ਨੇ ਡੇਅਰੀ ਕਿੱਤੇ ਦੀ ਮਹੱਤਤਾ, ਦੁਧਾਰੂ ਪਸ਼ੂਆਂ ਦੀ ਪਰਖ ਤੇ ਚੋਣ, ਕੱਟੜੂ-ਵਛੜੂ ਦੀ ਦੇਖਭਾਲ ਕਰਨ ਬਾਰੇ ਜਾਣਕਾਰੀ ਦਿੱਤੀ। ਸ਼ੁੱਭਮ ਕੁਮਾਰ ਨੇ ਦੁੱਧ ਦੀ ਬਣਤਰ ਬਾਰੇ, ਫੈਟ ਤੇ ਐੱਸ.ਐੱਨ.ਐੱਫ. ਦੀ ਟੈਸਟਿੰਗ ਬਾਰੇ, ਦੁੱਧ ਤੋਂ ਦਹੀਂ, ਲੱਸੀ ਪਨੀਰ ਤਿਆਰ ਕਰਨ ਬਾਰੇ ਦੱਸਿਆ ਤੇ ਪ੍ਰੈਕਟੀਕਲ ਵੀ ਕਰਵਾਏ ਤੇ ਸਿੱਖਿਆਰਥੀਆਂ ਨੂੰ ਵਿਭਾਗੀ ਸਕੀਮਾਂ ਬਾਰੇ ਦੱਸਿਆ। ਡਾ. ਹਰਜੀਤ ਸਿੰਘ ਸੈਣੀ, ਸ਼ੇਅਰ ਆਜ਼ਾਦ ਡੇਅਰੀ ਫ਼ੀਲਡ ਸਹਾਇਕ ਨੇ ਪਸ਼ੂਆਂ ਦੀ ਨਸਲਾਂ, ਪਸ਼ੂ ਖੁਰਾਕ ਦੀ ਬਣਤਰ, ਸਾਫ਼ ਦੁੱਧ ਪੈਦਾ ਕਰਨ ਤੇ ਮਾਡਰਨ ਕੈਟਲ ਸ਼ੈਡਾਂ ਸਬੰਧੀ ਦੱਸਿਆ। ਅੰਤ ’ਚ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਤੇ ਸਿਖਿਆਰਥੀਆਂ ਨੂੰ ਡੇਅਰੀ ਦਾ ਧੰਦਾ ਅਪਣਾਉਣ ਬਾਰੇ ਪ੍ਰੇਰਿਆ। -ਪੱਤਰ ਪ੍ਰੇਰਕ
Advertisement
Advertisement