ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਵਿੱਚ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ

06:38 AM Aug 03, 2024 IST
ਸੈਸ਼ਨ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀ। -ਫੋਟੋ: ਮਿੱਠਾ

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 2 ਅਗਸਤ
ਇੱਥੇ ਕ੍ਰੈਕ ਅਕਾਦਮੀ ਨੇ ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਵਿੱਚ ਇੱਕ ਸਫਲ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ। ਇਸ ਸੈਸ਼ਨ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਹ ਸੈਸ਼ਨ ਨੌਜਵਾਨਾਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਕਰੀਅਰ ਚੁਣਨ ਲਈ ਦਿਸ਼ਾ ਨਿਰਦੇਸ਼ ਦੇਣ ਦੇ ਉਦੇਸ਼ ਤਹਿਤ ਕਰਵਾਇਆ ਗਿਆ। ਡੀਐੱਸਪੀ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕ੍ਰੈਕ ਅਕੈਡਮੀ ਦੇ ਸੀਈਓ ਤੇ ਫਾਊਂਡਰ ਨੀਰਜ ਕੰਸਲ ਨੇ ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਹ ਇੱਕ ਸਿਵਲ ਇੰਜਨੀਅਰ ਗੋਲਡ ਮੈਡਲਿਸਟ ਤੋਂ ਇੱਕ 20 ਸਾਲ ਦੇ ਤਜਰਬੇ ਕਾਰ ਉਦਯੋਗਪਤੀ ਬਣੇ। ਕ੍ਰੈਕ ਅਕਾਦਮੀ ਦੇ ਕੋ-ਫਾਊਂਡਰ ਰਿਸ਼ੀ ਭਾਰਗਵ ਨੇ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਬਾਰੇ ਡੂੰਘਾਈ ਨਾਲ ਦੱਸਿਆ। ਇਸ ਮੌਕੇ ਕੁਝ ਵਿਦਿਆਰਥੀਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। 11ਵੀਂ ਦੇ ਵਿਦਿਆਰਥੀ ਅਭਿਨਵ ਚਾਵਲਾ ਅਤੇ ਮਾਨਿਆ ਨੇ ਕਿਹਾ ਕਿ ਇਸ ਸੈਸ਼ਨ ਵਿਚ ਉਸ ਨੂੰ ਆਪਣੇ ਕਰੀਅਰ ਵਿਚ ਸਹੀ ਮਾਰਗ ਮਿਲਿਆ ਹੈ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਮਹਿਰਾਂ ਨੇ ਸੰਜੀਦਗੀ ਨਾਲ ਉਤਰ ਦਿੱਤੇ।

Advertisement

Advertisement
Advertisement