ਮਹਿਲਾ ਕਾਲਜ ਵਿੱਚ ਸਾਲਾਨਾ ਖੇਡ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਰਤੀਆ, 11 ਫਰਵਰੀ
ਸਰਕਾਰੀ ਪੋਸਟ ਗ੍ਰੈਜੂਏਟ ਮਹਿਲਾ ਕਾਲਜ ਰਤੀਆ ਵਿੱਚ ਦੋ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਰਜਨੀ ਸਰਬੋਤਮ ਖਿਡਾਰਨ ਚੁਣ ਗਈ। ਇਸ ਸਬੰਧੀ ਲੋਕ ਸੰਪਰਕ ਅਧਿਕਾਰੀ ਡਾ. ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਦੁਰਗਾ ਮਹਿਲਾ ਕਾਲਜ ਦੇ ਪ੍ਰਿੰਸੀਪਲ ਡਾ. ਰਣਧੀਰ ਬੈਣੀਵਾਲ ਮੁੱਖ ਮਹਿਮਾਨ ਸਨ। ਇਸ ਦੌਰਾਨ ਪ੍ਰਿੰਸੀਪਲ ਪ੍ਰੇਮ ਮਹਿਤਾ ਨੇ ਮੁੱਖ ਮਹਿਮਾਨ, ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਮੁਕਾਬਲੇ ਦੇ ਸਫ਼ਲ ਆਯੋਜਨ ’ਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਡਾ. ਰਣਧੀਰ ਬੈਣੀਵਾਲ ਨੇ ਵਿਦਿਆਰਥਣਾਂ ਨੂੰ ਖੇਡਾਂ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਖੇਡ ਇੰਚਾਰਜ ਡਾ. ਰਜਿੰਦਰ ਕੁਮਾਰ ਨੇ ਖੇਡ ਵਿਭਾਗ ਦੀ ਰਿਪੋਰਟ ਪੇਸ਼ ਕੀਤੀ। ਦੂਜੇ ਦਿਨ ਦੇ ਮੁਕਾਬਲਿਆਂ ਦੇ ਨਤੀਜਿਆਂ ’ਚ ਡਿਸਕਸ ਥਰੋਅ ਵਿੱਚ ਪਹਿਲਾ ਸਥਾਨ ਕਵਿਤਾ ਬੀਏ ਦੂਜਾ ਸਾਲ, ਦੂਜਾ ਸਥਾਨ ਰਾਧਾ ਬੀ.ਏ ਆਖਰੀ ਸਾਲ ਅਤੇ ਤੀਜਾ ਸਥਾਨ ਸੁਨੀਤਾ ਬੀਏ ਪਹਿਲਾ ਸਾਲ, ਲੰਬੀ ਛਾਲ ਵਿੱਚ ਪਹਿਲਾ ਸਥਾਨ ਰਜਨੀ, ਦੂਜਾ ਸਥਾਨ ਆਰਤੀ ਅਤੇ ਤੀਸਰਾ ਸਥਾਨ ਤਮੰਨਾ, ਉੱਚੀ ਛਾਲ ਵਿੱਚ ਪਹਿਲਾ ਸਥਾਨ ਰਜਨੀ, ਦੂਸਰਾ ਸਥਾਨ ਤਮੰਨਾ ਅਤੇ ਤੀਸਰਾ ਸਥਾਨ ਰਾਧਾ, 800 ਮੀਟਰ ਦੌੜ ਵਿੱਚ ਰਜਨੀ, ਆਰਤੀ ਦੂਜੇ ਸਥਾਨ ’ਤੇ, 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਰਜਨੀ, ਦੂਸਰਾ ਸਥਾਨ ਆਰਤੀ, ਤੀਸਰਾ ਸਥਾਨ ਮਹਿਕਪ੍ਰੀਤ ਨੇ ਹਾਸਲ ਕੀਤਾ। ਕਾਲਜ ਪਰਿਵਾਰ ਨੇ ਮੁੱਖ ਮਹਿਮਾਨ ਡਾ. ਰਣਧੀਰ ਬੈਣੀਵਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਰਬੋਤਮ ਖਿਡਾਰਨ ਰਜਨੀ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਬਾਕੀ ਜੇਤੂ ਖਿਡਾਰਨਾਂ ਨੂੰ ਤਗ਼ਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਰਤੀਆ ਦੇ ਮੀਡੀਆ ਮੈਂਬਰ ਵਾਈਸ ਪ੍ਰਿੰਸੀਪਲ ਪਰਮਜੀਤ ਸੰਧਾ, ਪ੍ਰੋ. ਮਹਿੰਦਰਪਾਲ, ਡਾ. ਰਜਿੰਦਰ ਰੰਗਾ, ਡਾ. ਕੁਲਦੀਪ ਸਿੰਘ, ਪ੍ਰੋ. ਪ੍ਰਿਅੰਕਾ ਮਹਿਰਾ ਤੇ ਪ੍ਰੋ. ਜਸਬੀਰ ਆਦਿ ਹਾਜ਼ਰ ਸਨ।