ਟਰਾਈਡੈਂਟ ਵਿੱਚ ਸੇਫਟੀ ਅਤੇ ਸਿਹਤ ਬਾਰੇ ਸੈਮੀਨਾਰ ਕਰਵਾਇਆ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 30 ਅਗਸਤ
ਡਾਇਰੈਕਟਰ ਆਫ ਫੈਕਟਰੀਜ਼ ਪੰਜਾਬ-ਕਮ-ਕਿਰਤ ਕਮਿਸ਼ਨਰ ਰਾਜੀਵ ਗੁਪਤਾ ਦੇ ਹੁਕਮਾਂ ਅਨੁਸਾਰ ਪੰਜਾਬ ਇੰਡਸਟਰੀ ਸੇਫਟੀ ਕੌਂਸਲ ਅਤੇ ਡਿਪਟੀ ਡਾਇਰੈਕਟਰ ਆਫ ਫੈਕਟਰੀ ਸਾਹਿਲ ਗੋਇਲ ਵੱਲੋਂ ਟਰਾਈਡੈਂਟ ਲਿਮਟਿਡ ਧੌਲਾ ਵਿੱਚ ਇੱਕ ਰੋਜ਼ਾ ਔਕੂਪੇਸ਼ਨਲ ਸੇਫਟੀ ਅਤੇ ਸਿਹਤ ਸੈਮੀਨਾਰ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਲਤੀਫ ਅਹਿਮਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਰੁਪਿੰਦਰ ਗੁਪਤਾ ਆਕੂਪਾਏਰ ਮੈਸਰਜ਼ ਲੋਟਸ ਟੈਕਸਟਾਈਲ ਪ੍ਰਾਈਵੇਟ ਲਿਮਟਿਡ ਧੌਲਾ, ਰਮਨ ਚੌਧਰੀ ਐਡਮਿਨ ਹੈਡ ਅਤੇ ਮੈਡਮ ਸਵਿਤਾ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਲਤੀਫ ਅਹਿਮਦ ਨੇ ਕਿਹਾ ਕਿ ਆਪਣੀ ਨੌਕਰੀ ਕਰਨ ਦੇ ਨਾਲ-ਨਾਲ ਆਪਣੀ ਸਿਹਤ ਅਤੇ ਸੁਰੱਖਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸੈਮੀਨਾਰ ’ਚ ਸੰਜੀਵ ਕੁਮਾਰ ਐਗਜ਼ੀਕਿਊਟਿਵ ਮੈਂਬਰ ਆਫ ਇੰਡਸਟਰੀਅਲ ਸੇਫਟੀ ਕੌਂਸਲ ਆਫ਼ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ। ਇਸ ਮੌਕੇ ਡਾ. ਵਿਤੁਲ ਗੁਪਤਾ ਐਮਡੀ ਮੈਡੀਸਨ ਬਠਿੰਡਾ ਵੱਲੋਂ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ੰਭੂ ਕੁਮਾਰ, ਰੁਪਿੰਦਰ ਗੁਪਤਾ, ਸ੍ਰੀਸ਼ੈਲੇਸ਼, ਦੀਪਕ ਗਰਗ, ਰਣਧੀਰ, ਅਨੁਰਾਗ ਚਮੋਲੀ, ਸਹਿੰਦਰ ਕੁਮਾਰ, ਸੁਬਰਤੋਂ ਸਰਕਾਰ, ਪੰਕਜ ਕੁਮਾਰ, ਅਰਵਿੰਦ ਕੌਸ਼ਲ ਤੇ ਹੋਰ ਹਾਜ਼ਰ ਸਨ।