ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਵਿੱਚ ਸੈਮੀਨਾਰ ਕਰਵਾਇਆ

07:48 AM Jul 02, 2024 IST

ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 1 ਜੁਲਾਈ
ਇੱਥੋਂ ਦੀ ਰੋਟਰੀ ਕਲੱਬ ਵੱਲੋਂ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਅੱਜ ਤੋਂ ਲਾਗੂ ਹੋਏ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਮੌਸਮ ਦੀਆਂ ਬਿਮਾਰੀਆਂ ਤੋਂ ਬਚਣ ਦੇ ਉਪਾਅ ਵੀ ਦੱਸੇ ਗਏ।
ਕੌਮੀ ਡਾਕਟਰ ਦਿਵਸ ਮੌਕੇ ਕਰਵਾਏ ਗਏ ਇਸ ਸਮਾਗਮ ਦੌਰਾਨ ਸੀਨੀਅਰ ਡਾਕਟਰਾਂ ਦਾ ਸਨਮਾਨ ਵੀ ਕੀਤਾ ਗਿਆ। ਕਲੱਬ ਦੇ ਸਰਪ੍ਰਸਤ ਸੁਰਿੰਦਰ ਪਾਲ ਸੋਫਤ ਦੀ ਰਹਿਨੁਮਾਈ ਹੇਠ ਕਰਵਾਏ ਗਏ ਸਮਾਗਮ ਦੇ ਉਦਘਾਟਨੀ ਤੇ ਸਮਾਪਤੀ ਸੈਸ਼ਨਾਂ ਦੀ ਪ੍ਰਧਾਨਗੀ ਅਨਿਲ ਜੈਨ ਤੇ ਵੇਨੂੰ ਗੋਪਾਲ ਸ਼ਰਮਾ ਨੇ ਕੀਤੀ ਅਤੇ ਡੀਐੱਸਪੀ ਅੰਮ੍ਰਿਤਪਾਲ ਸਿੰਘ ਭੱਟੀ ਮੁੱਖ ਮਹਿਮਾਨ ਸਨ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਥਾਣਿਆਂ, ਸਕੂਲਾਂ ਅਤੇ ਹੋਰਨਾਂ ਜਨਤਕ ਥਾਵਾਂ ‘ਤੇ ਬੈਨਰਾਂ ਤੇ ਕਿਤਾਬਚੀਆਂ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ।
ਸੈਮੀਨਾਰ ਨੂੰ ਅਸਿਸਟੈਂਟ ਜ਼ਿਲ੍ਹਾ ਗਵਰਨਰ ਅਵਤਾਰ ਕ੍ਰਿਸ਼ਨ ਸ਼ਰਮਾ, ਸਕੱਤਰ ਅਸ਼ੋਕ ਵਰਮਾ, ਪ੍ਰਾਜੈਕਟ ਚੇਅਰਮੈਨ ਡਾ ਰਾਜੀਵ ਭੱਕੂ, ਐੱਸਐੱਚਓ ਸੁਖਵਿੰਦਰ ਸਿੰਘ, ਡਾ. ਨੀਰਜ ਸਿੰਗਲ, ਡਾ. ਖਿਆਤੀ ਸਿੰਗਲ, ਡਾ. ਪੁਨੀਤ ਧਵਨ, ਡਾ. ਪੁਨੀਤ ਹਿੰਦ, ਕੌਂਸਲਰ ਦੀਪਕ ਸ਼ਰਮਾ, ਕੈਸ਼ੀਅਰ ਅਮਰੀਕ ਸਿੰਘ, ਮੁਨੀਸ਼ ਸ਼ਰਮਾ, ਲਲਿਤ ਸ਼ਰਮਾ, ਮਹਾਵੀਰ ਗੋਇਲ, ਬਲਜਿੰਦਰ ਧਾਲੀਵਾਲ, ਪ੍ਰਿੰਸੀਪਲ ਵਿਨੈ ਗੋਇਲ, ਹਰਮੇਲ ਸਿੰਘ ਅਤੇ ਬਲਦੇਵ ਸਿੰਘ ਮੱਕੜ ਨੇ ਸੰਬੋਧਨ ਕੀਤਾ।

Advertisement

Advertisement
Advertisement