ਅਨੰਦ ਸਾਗਰ ਅਕੈਡਮੀ ’ਚ ਸੈਮੀਨਾਰ ਕਰਵਾਇਆ
09:37 AM May 22, 2024 IST
ਭਗਤਾ ਭਾਈ:
Advertisement
ਚੇਅਰਪਰਸਨ ਮਾਤਾ ਕਰਤਾਰ ਕੌਰ ਅਤੇ ਵਾਈਸ ਚੇਅਰਪਰਸਨ ਬੀਬੀ ਜਗੀਰ ਕੌਰ ਮਲੇਸ਼ੀਆ ਦੀ ਅਗਵਾਈ ਹੇਠ ਚੱਲ ਰਹੀ ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਿੱਚ ਸਹੋਦਿਆ ਬਠਿੰਡਾ ਵੱਲੋਂ ਆਰਟ ਇੰਟੀਗ੍ਰੇਸ਼ਨ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਪ੍ਰਬੰਧ ਪ੍ਰਿੰਸੀਪਲ ਸੁਮਨ ਸ਼ਰਮਾ ਵੱਲੋਂ ਕੀਤਾ ਗਿਆ। ਸੈਮੀਨਾਰ ’ਚ ਅਨੰਦ ਸਾਗਰ ਅਕੈਡਮੀ ਦੇ 57 ਅਧਿਆਪਕ ਤੋਂ ਇਲਾਵਾ 12 ਹੋਰਨਾਂ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਸੈਮੀਨਾਰ ਦੌਰਾਨ ਬੁਲਾਰਿਆਂ ਅਤੇ ਅਧਿਆਪਕਾਂ ਨੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ। ਸੈਮੀਨਾਰ ਦੇ ਅਖੀਰ ਵਿੱਚ ਨਾਟਕ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜਨਰਲ ਸਕੱਤਰ ਜਗਸੀਰ ਸਿੰਘ ਸਿੱਧੂ, ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਡਾਇਰੈਕਟਰ ਸਰਬਪਾਲ ਸ਼ਰਮਾ ਅਤੇ ਸਟਾਫ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Related News
Advertisement