For the best experience, open
https://m.punjabitribuneonline.com
on your mobile browser.
Advertisement

ਧਾਰਮਿਕ ਸਮਾਗਮ ਕਰਵਾਇਆ

10:01 AM Sep 15, 2024 IST
ਧਾਰਮਿਕ ਸਮਾਗਮ ਕਰਵਾਇਆ
ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਅਰਦਾਸ ਕਰਦੀ ਹੋਈ ਸੰਗਤ। -ਫੋਟੋ: ਮਿੱਠਾ
Advertisement

ਰਾਜਪੁਰਾ: ਸੰਤ ਈਸ਼ਰ ਸਿੰਘ ਰਾੜਾ ਸਾਹਿਬ ਨਾਮ-ਲੇਵਾ ਚੈਰੀਟੇਬਲ ਟਰੱਸਟ ਰਾਜਪੁਰਾ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਰਾਜਪੁਰਾ ਟਾਊਨ ਗੁਰਦੁਆਰਾ ਸਾਹਿਬ ਪਿੰਡ ਨੀਲਪੁਰ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਤਿੰਨੋਂ ਦਿਨ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਅਲਹੋਰਾ ਵਾਲਿਆਂ ਨੇ ਕਥਾ ਕੀਰਤਨ ਕੀਤਾ। ਸਮਾਗਮ ਦੌਰਾਨ ਰਾੜਾ ਸਾਹਿਬ ਤੋਂ ਬਾਬਾ ਮਨਿੰਦਰ ਸਿੰਘ, ਭਾਈ ਰਣਧੀਰ ਸਿੰਘ, ਅਤੇ ਸੰਤ ਗੁਰਮੁਖ ਸਿੰਘ ਆਲੋਵਾਲ ਅਤੇ ਕੀਰਤਨੀ ਜਥਾ ਭਾਈ ਸੁੱਚਾ ਸਿੰਘ, ਭਾਈ ਜਸਵੀਰ ਸਿੰਘ, ਭਾਈ ਲਖਵਿੰਦਰ ਸਿੰਘ ਲੱਖਾ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਭਰਪੂਰ ਸਿੰਘ, ਟਰੱਸਟ ਦੇ ਅਹੁਦੇਦਾਰ ਪਾਲ ਸਿੰਘ ਸ਼ੰਕਰਪੁਰ, ਗੁਰਚਰਨ ਸਿੰਘ ਵਿਰਕ, ਮਨਜੀਤ ਸਿੰਘ ਵਿਰਕ, ਗੌਰਵ ਥੰਮ੍ਹਣ, ਕੁਲਵੰਤ ਸਿੰਘ ਬੀਡੀਐੱਸ ਰਾਜਪੁਰਾ ਅਤੇ ਜਸਪਾਲ ਸਿੰਘ ਸਰਪੰਚ ਮਹਿਮੂਦਪੁਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement