ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਅਰਦਾਸ-ਪਰੰਪਰਾ ਅਤੇ ਭਾਵਨਾ’ ਵਿਸ਼ੇ ’ਤੇ ਲੈਕਚਰ ਕਰਵਾਇਆ

08:27 AM Jul 18, 2024 IST
ਡਾ. ਗੁਰਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਕੁਲਦੀਪ ਸਿੰਘ
ਨਵੀਂ ਦਿੱਲੀ, 17 ਜੁਲਾਈ
ਅਕਾਲੀ ਫੂਲਾ ਸਿੰਘ ਸਟੱਡੀ ਸਰਕਲ, ਗੁਰੂ ਨਾਨਕ ਲਾਇਬ੍ਰੇਰੀ ਰਾਜਿੰਦਰ ਨਗਰ ਨਵੀਂ ਦਿੱਲੀ ਵਿਖੇ ਯੰਗ ਸਿੱਖ ਕਲਚਰਲ ਐਸੋਸੀਏਸ਼ਨ ਦੀ ਅਗਵਾਈ ਹੇਠ ਗੁਰਮਤਿ ਲੈਕਚਰ ਲੜੀ ਦੇ ਚੌਥੇ ਅੰਕ ਤਹਿਤ ਸਮਾਗਮ ਕਰਵਾਇਆ ਗਿਆ। ਇਸ ਵਿਚ ਕੁਲਮੋਹਨ ਸਿੰਘ (ਆਰਗੇਨਾਈਜ਼ਰ, ਆਓ ਬਣੀਏ ਗੁਰਸਿੱਖ ਪਿਆਰਾ ਅਤੇ ਸਾਬਕਾ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ‘ਅਰਦਾਸ-ਪਰੰਪਰਾ ਅਤੇ ਭਾਵਨਾ’ ਵਿਸ਼ੇ ’ਤੇ ਲੈਕਚਰ ਦਿੱਤਾ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਕੁਲਮੋਹਨ ਸਿੰਘ ਨੇ ਸਬੰਧਤ ਵਿਸ਼ੇ ’ਤੇ ਸੰਖੇਪ ਪਰ ਪ੍ਰਭਾਵਸ਼ਾਲੀ ਲੈਕਚਰ ਰਾਹੀਂ ਅਰਦਾਸ ਦੇ ਵੱਖ ਵੱਖ ਪਹਿਲੂਆਂ ਦੀ ਜਾਣਕਾਰੀ ਦਿੱਤੀ ਅਤੇ ਸਿੱਖ ਇਤਿਹਾਸ ’ਚੋਂ ਮਿਸਾਲਾਂ ਦਿੰਦਿਆਂ ਅਰਦਾਸ ਦੀ ਮਹਾਨਤਾ ਬਾਰੇ ਦੱਸਿਆ। ਉਨ੍ਹਾਂ ਆਪਣੀ ਲਿਖੀ ਪੁਸਤਕ ‘ਅਰਦਾਸ ਦੀ ਮਹਾਨਤਾ’ ਇਤਿਹਾਸਕਾਰ ਨਰਿੰਦਰਪਾਲ ਸਿੰਘ ਨੂੰ ਸਮਰਪਿਤ ਕੀਤੀ। ਦੂਜੇ ਹਿੱਸੇ ਵਿਚ ਸੰਸਥਾ ਵੱਲੋਂ ‘ਸਾਡਾ ਭੋਜਨ’ ਵਿਸ਼ੇ ਤੇ ਕਰਵਾਏ ਗਏ ਸ਼ਾਰਟ ਪੈਰਾ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਜ਼ਿਕਰਯੋਗ ਹੈ ਕਿ ਆਨਲਾਈਨ ਕਰਵਾਏ ਗਏ ਇਸ ਸ਼ਾਰਟ ਪੈਰਾ ਮੁਕਾਬਲੇ ਵਿੱਚ ਦਿੱਲੀ ਦੇ ਸਕੂਲਾਂ ਸਣੇ ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਸੀ। ਇਸ ਸਬੰਧੀ 24 ਜੇਤੂ ਬੱਚੇ ਚੁਣੇ ਗਏ। ਇਸ ਮੌਕੇ ਹਾਜ਼ਰ ਬੱਚਿਆਂ ਦੇ ਮਾਹਿਰ ਡਾ. ਜਸਜੀਤ ਸਿੰਘ ਭਸੀਨ ਨੇ ਘਰ ਵਿਚ ਬਣੇ ਭੋਜਨ ਦੀ ਮਹੱਤਤਾ ’ਤੇ ਜ਼ੋਰ ਪਾਇਆ। ਕਵਿੱਤਰੀ ਇੰਦਰਜੀਤ ਕੌਰ ਨੇ ਕਵਿਤਾਵਾਂ ਵੀ ਸੁਣਾਈਆਂ। ਸਮਾਗਮ ਦੇ ਅੰਤਲੇ ਪੜਾਅ ਵਿਚ ਡਾ. ਗੁਰਪ੍ਰੀਤ ਸਿੰਘ (ਜਿਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਵਲੋਂ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਦੀ ਜਿੰਮੇਵਾਰੀ ਸੌਂਪੀ ਗਈ ਹੈ) ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

Advertisement

Advertisement
Advertisement