For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ

09:03 AM Jul 05, 2023 IST
ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ
ਜੇਤੂਆਂ ਨੂੰ ਇਨਾਮ ਵੰਡਦੇ ਹੋਏ ਮੁੱਖ ਮਹਿਮਾਨ। -ਫੋਟੋ: ਮਰਾਹੜ
Advertisement

ਭਗਤਾ ਭਾਈ: ਬਠਿੰਡਾ ਸਪੋਰਟਸ ਐਂਡ ਕਲਚਰ ਕਲੱਬ ਟੋਰਾਂਟੋ ਵਲੋਂ ਬਠਿੰਡੇ ਜ਼ਿਲ੍ਹੇ ਦੇ ਨਿਵਾਸੀਆਂ ਨੇ ਪਿਕਨਿਕ ਸਬੰਧੀ ਸਮਾਗਮ ਟੈਰਾ ਕੋਟਾ ਕੰਜਰਵੇਸ਼ਨ ਸੈਂਟਰ ਕੈਲਡਨ ਕੈਨੇਡਾ ਵਿੱਚ ਕਰਵਾਇਆ। ਪਰਮਾਤਮਾ ਸਿੰਘ ਸਿੱਧੂ (ਹਮੀਰਗੜ੍ਹ) ਤੇ ਸ਼ਵਿੰਦਰ ਸਿੰਘ ਸੁਲਾਬਤਪੁਰਾ ਨੇ ਦੱਸਿਆ ਕਿ ਇਸ ਮੌਕੇ ਸੁਨੈਲਾ ਕਪਿਲ ਤੇ ਸਨਦੀਪ ਸਿੱਧੂ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ‘ਤੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ। ਜਿਸ ‘ਚ 600 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ (ਬਰਨਾਲਾ), ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਡਿਪਟੀ ਮੇਅਰ ਹਰਕੀਰਤ ਸਿੰਘ, ਗੁਰਮਤਿ ਗੁਰਪ੍ਰਤਾਪ ਸਿੰਘ ਤੂਰ ਰੀਜਨਲ ਕਾਊਂਸਲਰ ਤੇ ਨਿਰਮਲ ਸਿੰਘ ਬੁਰਜਗਿੱਲ ਵਿਸ਼ੇਸ਼ ਮਹਿਮਾਨ ਸਨ। ਸੀਨੀਅਰ ਆਗੂ ਕੁਲਵੰਤ ਸਿੰਘ ਕੀਤੂ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਿਕੰਦਰ ਭੁੱਲਰ, ਸੁਸ਼ੀਲ ਧੀਰ, ਅਜਮੇਰ ਜਲਾਲ ਤੇ ਨਿਰਮਲ ਭਾਈ ਰੂਪਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Tags :
Author Image

joginder kumar

View all posts

Advertisement
Advertisement
×