ਲਬਿੀਆ ’ਚ ਫੌਤ ਹੋਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਵੰਡਾਇਆ
07:04 AM Jul 25, 2023 IST
ਪੱਤਰ ਪ੍ਰੇਰਕ
ਲਾਲੜੂ, 24 ਜੁਲਾਈ
ਲਬਿੀਆ ਵਿੱਚ ਫੌਤ ਹੋਏ ਨੌਜਵਾਨ ਟੋਨੀ ਦੇ ਪਰਿਵਾਰ ਵਾਲਿਆਂ ਨਾਲ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੇ ਗ੍ਰਹਿ ਪਿੰਡ ਭੁੱਖੜੀ ਵਿੱਚ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਵਿਧਾਇਕ ਸ੍ਰੀ ਰੰਧਾਵਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਕੇ ਭਾਰਤੀ ਵਿਦੇਸ਼ ਮੰਤਰੀ ਨੂੰ ਈਮੇਲ ਕਰਨਗੇ ਕਿ ਉਹ ਮ੍ਰਿਤਕ ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਦਾ ਢੁਕਵਾਂ ਪ੍ਰਬੰਧ ਕਰਨ ਅਤੇ ਉਨ੍ਹਾਂ ਦੇ ਲਾਪਤਾ ਹੋਏ ਦੋ ਹੋਰ ਰਿਸ਼ਤੇਦਾਰਾਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਵੀ ਸਹੀ ਸਲਾਮਤ ਭਾਰਤ ਵਾਪਿਸ ਲਿਆਉਣ। ਦੱਸਣਯੋਗ ਹੈ ਕਿ ਟੋਨੀ ਪੁੱਤਰ ਰਵਿੰਦਰ ਕੁਮਾਰ ਆਪਣੇ ਦੋ ਹੋਰ ਰਿਸ਼ਤੇਦਾਰਾਂ ਸਮੇਤ ਸਰਬੀਆ ਲਈ ਰਵਾਨਾ ਹੋਇਆ ਸੀ।
Advertisement
Advertisement