ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਜੀਲੈਂਸ ਦਾ ਸਾਹਮਣਾ ਕਰ ਰਹੇ ਡੀਡੀਪੀਆਈ ਨੂੰ ਕਾਲਜ ਦੀ ਜ਼ਿੰਮੇਵਾਰੀ ਸੌਂਪਣ ਦੀ ਨਿਖੇਧੀ

08:51 AM Sep 13, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਸਤੰਬਰ
ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼ ਪੰਜਾਬ ਤੇ ਚੰਡੀਗੜ੍ਹ ਨੇ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਡੀਡੀਪੀਆਈ ਨੂੰ ਐੱਸਸੀਡੀ ਕਾਲਜ ਦੀ ਜ਼ਿੰਮੇਵਾਰੀ ਸੌਂਪਣ ਦੀ ਨਿਖੇਧੀ ਕੀਤੀ ਹੈ। ਐਸੋਸੀਏਸ਼ਨ ਨੇ ਇਸ ਡੀਡੀਪੀਆਈ ਨੂੰ ਕਾਲਜ ਦੀ ਜ਼ਿੰਮੇਵਾਰੀ ਦੇਣ ਸਬੰਧੀ ਪੱਤਰ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸੇ ਅਧਿਕਾਰੀ ਨੂੰ ਐੱਸਸੀਡੀ ਕਾਲਜ ਦੀ ਦੇਖਰੇਖ ਦਾ ਜ਼ਿੰਮਾ ਦਿੱਤਾ ਹੈ ਜਿਸ ਖ਼ਿਲਾਫ਼ ਮੁੱਖ ਮੰਤਰੀ ਨੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਸਨ। ਜੱਥੇਬੰਦੀ ਦੇ ਬੁਲਾਰੇ ਪ੍ਰੋ. ਤਰੁਣ ਘਈ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸਬੰਧਤ ਐਸਸੀਡੀ ਕਾਲਜ ’ਚ ਦੇਖਰੇਖ ਲਈ ਲਾਏ ਅਧਿਕਾਰੀ ਦਾ ਤੁਰੰਤ ਅਜਿਹੇ ਕਾਲਜ ਵਿੱਚ ਤਬਾਦਲਾ ਕਰਨ ਦੀ ਮੰਗ ਕੀਤੀ ਜਿੱਥੇ ਉਹ ਵਿਜੀਲੈਂਸ ਜਾਂਚ ਦੌਰਾਨ ਰਿਕਾਰਡ ਨੂੰ ਨਾ ਛੇੜ ਸਕੇ। ਉਧਰ, ਡੀਡੀਓ ਪਾਵਰ ਪ੍ਰਿੰਸੀਪਲ ਨੇ ਜਾਰੀ ਪੱਤਰ ਸਬੰਧੀ ਦਿੱਤੇ ਪੱਖ ’ਚ ਕਿਹਾ ਕਿ ਐੱਸਸੀਡੀ ਕਾਲਜ ਕੋ-ਐਜੂਕੇਸ਼ਨ ਕਾਲਜ ਹੈ। ਇਸ ਲਈ ਕਾਲਜ ’ਚ ਅਨੁਸਾਸ਼ਨ ਰੱਖਣ ਲਈ ਸੀਨੀਅਰਤਾ ਵਜੋਂ ਦੇਖਰੇਖ ਦੀ ਜ਼ਿੰਮੇਵਾਰੀ ਸੀਨੀਅਰ ਪ੍ਰੋਫੈਸਰ ਸੱਤਿਆ ਰਾਣੀ ਦੀ ਹੈ, ਫਿਰ ਅਤੇ ਬਾਅਦ ਵਿੱਚ ਸੀਨੀਅਰਤਾ ਪ੍ਰੋ. ਅਸ਼ਵਨੀ ਭੱਲਾ ਦੀ ਆਉਂਦੀ ਹੈ। ਡਾ. ਭੱਲਾ ਸਿਰਫ ਸੱਤਿਆ ਰਾਣੀ ਦੀ ਗੈਰਮੌਜੂਦਗੀ ਵਿੱਚ ਹੀ ਕਾਲਜ ਵਿੱਚ ਅਨੁਸ਼ਾਸਨ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਨਿਭਾਉਣਗੇ।

Advertisement

Advertisement