ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੱਬੀਆਂ ਧਿਰਾਂ ਵੱਲੋਂ ਫ਼ਲਸਤੀਨ ’ਤੇ ਇਜ਼ਰਾਈਲੀ ਹਮਲੇ ਦੀ ਨਿਖੇਧੀ

06:42 AM Oct 08, 2024 IST
ਸ਼ੋਕ ਸਭਾ ਵਿੱਚ ਬੈਠੇ ਕਾਮਰੇਡ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 7 ਅਕਤੂਬਰ
ਅੱਜ ਦੇਸ਼ ਦੀਆਂ ਖੱਬੀਆਂ ਧਿਰਾਂ ਵੱਲੋਂ ਫ਼ਲਸਤੀਨੀ ਲੋਕਾਂ ਉਪਰ ਇਜ਼ਰਾਈਲੀ ਹਮਲਿਆਂ ਵਿਰੁੱਧ ਪਟਿਆਲਾ ਦੇ ਦੋਸਤੀ ਭਵਨ ਵਿਚ ਰੋਸ ਸਭਾ ਕਾਮਰੇਡ ਸੁੱਚਾ ਸਿੰਘ ਤੇ ਕਾਮ. ਹਰਜੀਤ ਸਿੰਘ ਪ੍ਰੀਤਨਗਰ ਦੀ ਪ੍ਰਧਾਨਗੀ ਵਿੱਚ ਹੋਈ।
‌ਇਸ ਸ਼ੋਕ ਸਭਾ ਵਿਚ ਕਾਮ. ਰਮੇਸ਼ ਆਜ਼ਾਦ, ਕਾਮ. ਧਰਮਪਾਲ ਸੀਲ, ਕਾਮ. ਨਿਰਮਲ ਸਿੰਘ ਧਾਲੀਵਾਲ ਨੇ ਫ਼ਲਸਤੀਨ ਉੱਤੇ ਇਜ਼ਰਾਈਲੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਤੇ ਹਮਲੇ ਵਿਚ ਅਮਰੀਕਾ ਨੂੰ ਸਾਜ਼ਿਸ਼ਕਰਤਾ ਕਰਾਰ ਦਿੱਤਾ। ਸੀਪੀਆਈਐੱਮ ਦੇ ਸੂਬਾਈ ਆਗੂ ਕਾਮ. ਗੁਰਦਰਸ਼ਨ ਸਿੰਘ ਖਾਸਪੁਰ ਨੇ ਅਮਰੀਕਾ ਦੀਆਂ ਚਾਲਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਕਿ ‌ਕਿਊਬਾ ਤੇ ਵੀਅਤਨਾਮ ਵਰਗੇ ਛੋਟੇ ਮੁਲਕਾਂ ਤੋਂ ਅਮਰੀਕਾ ਨੂੰ ਮੂੰਹ ਦੀ ਖਾਣੀ ਪਈ ਸੀ। ਅੱਜ ਦੀ ਇਸ ਸ਼ੋਕ ਤੇ ਰੋਸ ਸਭਾ ਵਿਚ ਕਿਸਾਨ ਆਗੂ ਅਵਤਾਰ ਸਿੰਘ ਕੌਰਜੀਵਾਲਾ, ਆਰਐੱਮਪੀ ਆਗੂ ਕਾ. ਦਰਸ਼ਨ ਸਿੰਘ ਬੇਲੂਮਾਜਰਾ ਨੇ ਇਜ਼ਰਾਈਲ ਦੀ ਜੰਗ ਵਿਰੁੱਧ ਲਹਿਰ ਉਸਾਰਨ ਦਾ ਸੱਦਾ ਦਿੱਤਾ। ਇਸ ਸ਼ੋਕ ਸਭਾ ਵਿੱਚ ਮੁਲਾਜ਼ਮ ਆਗੂ ਕਿਸ਼ਨ ਦੇਵ ਸਿੰਘ, ਦਲਬੀਰ ਸਿੰਘ ਕਾਠਗੜ੍ਹ, ਸੁਨੀਲ ਕੁਮਾਰ, ਕਮਲੇਸ਼ ਨੰਬਰਦਾਰ ਨੇ ਵੀ ਸੰਬੋਧਨ ਕੀਤਾ।

Advertisement

Advertisement