For the best experience, open
https://m.punjabitribuneonline.com
on your mobile browser.
Advertisement

ਸਾਹਿਤ ਚਿੰਤਨ ਦੀ ਇਕੱਤਰਤਾ ’ਚ ਐੱਨਆਈਏ ਦੇ ਛਾਪਿਆਂ ਦੀ ਨਿਖੇਧੀ

06:59 AM Sep 10, 2024 IST
ਸਾਹਿਤ ਚਿੰਤਨ ਦੀ ਇਕੱਤਰਤਾ ’ਚ ਐੱਨਆਈਏ ਦੇ ਛਾਪਿਆਂ ਦੀ ਨਿਖੇਧੀ
ਸਮਾਗਮ ਦੌਰਾਨ ਮੰਚ ’ਤੇ ਹਾਜ਼ਰ ਸਾਹਿਤਕਾਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਸਾਹਿਤ ਚਿੰਤਨ ਚੰਡੀਗੜ੍ਹ ਦੀ ਸਤੰਬਰ ਮਹੀਨੇ ਦੀ ਇਕੱਤਰਤਾ ਇੱਥੇ ਸੈੱਕਟਰ-20 ਸੀ ਵਿੱਚ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਲੇਖਕਾਂ ਤੇ ਹੋਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਆਗੂਆਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਤੇ ਮਹਿਲਾ ਕਿਸਾਨ ਆਗੂ ਦੇ ਘਰਾਂ ’ਤੇ ਛਾਪੇ ਮਾਰਨ ਦੀ ਨਿਖੇਧੀ ਕੀਤੀ ਗਈ।
ਮਨਜਿੰਦਰ ਕਮਲ ਦੇ ਕਾਵਿ ਸੰਗ੍ਰਹਿ ‘ਉਦਾਸ ਕਾਮਰੇਡ’ ਬਾਰੇ ਚਰਚਾ ਕਰਦਿਆਂ ਪ੍ਰੋ. ਮਨਦੀਪ ਸਨੇਹੀ ਨੇ ਕਿਹਾ ਕਿ ਸ਼ਹਿਰੀ ਮੱਧ ਸ਼੍ਰੇਣੀ ਦੇ ਅਨੁਭਵ ਸੀਮਿਤ ਹੁੰਦੇ ਹਨ। ਉਨ੍ਹਾਂ ਵਿੱਚ ਕਈ ਭੰਬਲਭੂਸੇ ਵੀ ਹਨ। ਕਵਿਤਾ ਉਨ੍ਹਾਂ ਦੇ ਦਵੰਧ ’ਤੇ ਪ੍ਰਵਚਨ ਉਸਾਰਦੀ ਹੈ। ਸ਼ਬਦੀਸ਼ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਸਾਡੇ ਸੰਸਕਾਰਾਂ ਵਿੱਚ ਬ੍ਰਾਹਮਣਵਾਦ ਪਿਆ ਹੈ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਵੀ ਨੇ ਜੱਟਾਂ, ਦਲਿਤਾਂ ਤੇ ਕਿਸਾਨਾਂ ਖੇਤ ਮਜ਼ਦੂਰਾਂ ਦੇ ਦਵੰਧ ਨੂੰ ਉਭਾਰਿਆ ਹੈ। ਇਸ ਮੌਕੇ ਹਰਵਿੰਦਰ ਭੰਡਾਲ, ਪ੍ਰੋ. ਮਨਪ੍ਰੀਤ, ਡਾ. ਅਰੀਤ ਕੌਰ, ਮਨਜਿੰਦਰ ਕਮਲ ਨੇ ਵੀ ਵਿਚਾਰ ਰੱਖੇ। ਸੱਜਣ ਸਿੰਘ ਨੇ ਧੰਨਵਾਦ ਕੀਤਾ। ਇਹ ਮੀਟਿੰਗ ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ ਸੀ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।

Advertisement

Advertisement
Advertisement
Author Image

Advertisement