ਪੱਤਰਕਾਰ ਨਾਲ ਦੁਰਵਿਹਾਰ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਨਵੰਬਰ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਅਤੇ ਪ੍ਰੈਸ ਕਲੱਬ ਸੰਗਰੂਰ ਨੇ ਧੂਰੀ ਦੇ ਪੱਤਰਕਾਰਾਂ ਵਲੋਂ ਪਟਾਕਾ ਫੈਕਟਰੀ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕਰਾਉਣ ਦੀ ਵਿੱਢੇ ਸੰਘਰਸ਼ ਦੀ ਹਮਾਇਤ ਕੀਤੀ ਹੈ ਅਤੇ ਸੰਗਰੂਰ ਜ਼ਿਲ੍ਹਾ ਪੁਲੀਸ ਤੋਂ ਮੰਗ ਕੀਤੀ ਹੈ ਕਿ ਪੱਤਰਕਾਰ ਨਾਲ ਦੁਰਵਿਹਾਰ ਕਰਨ ਵਾਲੇ ਪਟਾਕਾ ਫੈਕਟਰੀ ਦੇ ਮਾਲਕਾਂ ਖ਼ਿਲਾਫ਼ ਕਾਨੂੰਨੀ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸੰਗਰੂਰ ਦੇ ਕਨਵੀਨਰ ਗੁਰਦੀਪ ਸਿੰਘ ਅਤੇ ਪ੍ਰੈਸ ਕਲੱਬ ਸੰਗਰੂਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਸਿੱਧੂ ਅਨੁਸਾਰ ਧੂਰੀ ਦੇ ਪੱਤਰਕਾਰਾਂ ਨੇ ਦੱਸਿਆ ਕਿ ਧੂਰੀ ਦੇ ਇੱਕ ਪੱਤਰਕਾਰ ਵਲੋਂ ਪਟਾਕਾ ਫੈਕਟਰੀ ਤੋਂ ਪਟਾਕੇ ਖਰੀਦ ਕੀਤੇ ਗਏ ਅਤੇ ਪਟਾਕਿਆਂ ਦੀ ਬਣਦੀ ਪੇਮੈਂਟ ਗੂਗਲ-ਪੇਅ ਰਾਹੀਂ ਅਦਾ ਕਰ ਦਿੱਤੀ ਪਰੰਤੂ ਬਣਦਾ ਪੱਕਾ ਬਿਲ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੱਕਾ ਬਿਲ ਦੇਣ ਦੀ ਬਜਾਏ ਫੈਕਟਰੀ ਦੇ ਮਾਲਕਾਂ ਵਲੋਂ ਆਪਣੇ ਕਰਿੰਦਿਆਂ ਰਾਹੀਂ ਪੱਤਰਕਾਰ ਨਾਲ ਕਥਿਤ ਤੌਰ ’ਤੇ ਹੱਥੋਪਾਈ ਕਰਦਿਆਂ ਦੁਰਵਿਹਾਰ ਕੀਤਾ ਗਿਆ ਅਤੇ ਪੱਤਰਕਾਰ ਦੇ ਖ਼ਿਲਾਫ਼ ਲੁੱਟ-ਖੋਹ ਦੇ ਦੋਸ਼ ਲਗਾ ਕੇ ਧੂਰੀ ਪੁਲੀਸ ਕੋਲ ਝੂਠੀ ਸ਼ਿਕਾਇਤ ਕਰ ਦਿੱਤੀ ਗਈ। ਇਸ ਖ਼ਿਲਾਫ਼ ਧੂਰੀ ਦੇ ਪੱਤਰਕਾਰਾਂ ਵਲੋਂ ਪੁਲੀਸ ਥਾਣੇ ਅੱਗੇ ਰੋਸ ਧਰਨਾ ਦਿੰਦਿਆਂ ਪਟਾਕਾ ਫੈਕਟਰੀ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।