For the best experience, open
https://m.punjabitribuneonline.com
on your mobile browser.
Advertisement

ਸੀਜੀਸੀ ਲਾਂਡਰਾਂ ਵਿੱਚ ਏਆਈ ਅਤੇ ਡਰੋਨ ਤਕਨਾਲੋਜੀ ਸਬੰਧੀ ਕਨਕਲੇਵ

06:36 AM Sep 23, 2024 IST
ਸੀਜੀਸੀ ਲਾਂਡਰਾਂ ਵਿੱਚ ਏਆਈ ਅਤੇ ਡਰੋਨ ਤਕਨਾਲੋਜੀ ਸਬੰਧੀ ਕਨਕਲੇਵ
ਸੀਜੀਸੀ ਲਾਂਡਰਾਂ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਪੁੱਜੇ ਮਹਿਮਾਨ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 22 ਸਤੰਬਰ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਏਸੀਆਈਸੀ ਰਾਈਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ-ਰੋਜ਼ਾ ਭਾਰਤ ਏਆਈ ਐਂਡ ਡਰੋਨ ਐਕਸਪੋ ਤੇ ਇਨੋਵੇਸ਼ਨ ਅਤੇ ਆਈਪੀ ਕਨਕਲੇਵ ਦੀ ਅੱਜ ਸਫਲਤਾਪੂਰਵਕ ਸਮਾਪਤ ਹੋ ਗਈ। ਇਹ ਪ੍ਰੋਗਰਾਮ ਉੱਤਰੀ ਭਾਰਤ ਦਾ ਏਆਈ ਐਂਡ ਡਰੋਨ ਟੈਕਨਾਲੋਜੀ ਦਾ ਪਹਿਲਾ ਵੱਡਾ ਪ੍ਰਦਰਸ਼ਨ ਸੀ, ਜਿਸ ਵਿੱਚ ਪੂਰੇ ਖੇਤਰ ਤੋਂ ਹਜ਼ਾਰ ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਉਪਰਾਲੇ ਨੇ ਨਵੀਨਤਾ ਦੀ ਰੱਖਿਆ ਅਤੇ ਇਸ ਨੂੰ ਪ੍ਰਫੁੱਲਿਤ ਕਰਦਿਆਂ ਬੌਧਿਕ ਸੰਪੱਤੀ (ਆਈਪੀ) ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਇਸ ਵਿਸ਼ੇ ਸਬੰਧੀ ਆਪਣੇ ਵਿਲੱਖਣ ਵਿਚਾਰ ਪੇਸ਼ ਕਰਨ ਲਈ ਉੱਭਰ ਰਹੇ ਸਟਾਰਟਅੱਪਾਂ, ਉੱਦਮੀਆਂ ਅਤੇ ਨਵੀਨਤਾਵਾਂ ਲਈ ਇੱਕ ਸ਼ਾਨਦਾਰ ਮੰਚ ਵਜੋਂ ਵੀ ਕੰਮ ਕੀਤਾ। ਇਸ ਦੋ- ਰੋਜ਼ਾ ਪ੍ਰੋਗਰਾਮ ਵਿੱਚ ਦਿਲਚਸਪ ਟਾਕ ਸ਼ੋਅ, ਪੈਨਲ ਚਰਚਾ ਅਤੇ ਮੁੱਖ ਭਾਸ਼ਣ ਦੇ ਨਾਲ-ਨਾਲ ਇੱਕ ਮਨਮੋਹਕ ਡਰੋਨ ਸ਼ੋਅ, ਮੁਕਾਬਲੇ ਅਤੇ ਲਾਂਡਰਾਂ ਕੈਂਪਸ ਵਿੱਚ ਬੌਧਿਕ ਸੰਪੱਤੀ ਪ੍ਰਬੰਧਨ ਅਤੇ ਵਪਾਰੀਕਰਨ ਸੈੱਲ (ਆਈਪੀਐਮਸੀਸੀ) ਦੀ ਸ਼ੁਰੂਆਤ ਆਦਿ ਸ਼ਾਮਲ ਸੀ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਰਤ ਦੇ ਵਿਕਾਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਰਗੀਆਂ ਨਵੀਨਤਾ ਅਤੇ ਉੱਭਰਦੀਆਂ ਤਕਨੀਕਾਂ ਦੀ ਵਧ ਰਹੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਨਾ ਸਿਰਫ਼ ਯੁਵਾ ਖੋਜਕਾਰਾਂ ਅਤੇ ਉੱਦਮੀਆਂ ਨੂੰ ਉੱਘੇ ਵਿਚਾਰਵਾਨ ਆਗੂਆਂ ਅਤੇ ਮਾਹਰਾਂ ਨਾਲ ਗੱਲਬਾਤ ਕਰਕੇ ਆਪਣੇ ਦ੍ਰਿਸ਼ਟੀਕੋਣ ਵਿੱਚ ਵਾਧਾ ਕਰਨ ਵਿੱਚ ਮਦਦ ਕਰੇਗਾ, ਸਗੋਂ ਉਨ੍ਹਾਂ ਨੂੰ ਸਮਾਜ ਅਤੇ ਰਾਸ਼ਟਰ ਦੀ ਬਿਹਤਰੀ ਲਈ ਆਪਣੇ ਹੁਨਰ ਦਾ ਲਾਭ ਉਠਾਉਣ ਲਈ ਵੀ ਪ੍ਰੇਰਿਤ ਕਰੇਗਾ। ਇਸ ਮੌਕੇ ਟਰੱਸਟ ਵਿਦ ਟਰੇਡ ਗਰੁੱਪ ਦੇ ਸੀਈਓ ਅਤੇ ਰਾਇਲ ਫੈਮਿਲੀ ਆਫੀਸਜ਼, ਯੂਏਈ ਦੇ ਸੀਨੀਅਰ ਸਲਾਹਕਾਰ ਡਾ. ਅਰਸ਼ੀ ਅਯੂਬ ਜ਼ਵੇਰੀ, ਸਿੱਖਿਆ ਮੰਤਰਾਲੇ (ਝਰਥ) ਦੇ ਇਨੋਵੇਸ਼ਨ ਡਾਇਰੈਕਟਰ ਯੋਗੇਸ਼ ਬ੍ਰਾਹਮਣਕਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸੰਯੁਕਤ ਡਾਇਰੈਕਟਰ ਡਾ. ਦਪਿੰਦਰ ਬਖ਼ਸ਼ੀ ਨੇ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement