For the best experience, open
https://m.punjabitribuneonline.com
on your mobile browser.
Advertisement

ਫਿਲਮ ‘ਦਿਲ ਚਾਹਤਾ ਹੈ’ ਦੇ 23 ਸਾਲ ਮੁਕੰਮਲ

09:11 AM Aug 11, 2024 IST
ਫਿਲਮ ‘ਦਿਲ ਚਾਹਤਾ ਹੈ’ ਦੇ 23 ਸਾਲ ਮੁਕੰਮਲ
Advertisement

ਮੁੰਬਈ: ਬੌਲੀਵੁੱਡ ਅਦਾਕਾਰ, ਨਿਰਦੇਸ਼ਕ ਅਤੇ ਲੇਖਕ ਫ਼ਰਹਾਨ ਅਖ਼ਤਰ ਦੀ ਫਿਲਮ ‘ਦਿਲ ਚਾਹਤਾ ਹੈ’ ਦੇ ਅੱਜ 23 ਸਾਲ ਮੁਕੰਮਲ ਹੋ ਗਏ ਹਨ। ਬੌਲੀਵੁੱਡ ਵਿੱਚ ਇਹ ਉਸ ਦੀ ਪਹਿਲੀ ਫਿਲਮ ਸੀ। ਅਦਾਕਾਰ-ਨਿਰਦੇਸ਼ਕ ਨੇ ਅੱਜ ਫਿਲਮ ਦੇ 23 ਸਾਲ ਪੂਰੇ ਹੋਣ ’ਤੇ ਜਸ਼ਨ ਮਨਾਉਣ ਸਮੇਂ ਦੀ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਕਿਹਾ, ‘‘ਇਹ ਹੈ ਜ਼ਿੰਦਗੀ ਭਰ ਦੀ ਦੋਸਤੀ। ਫਿਲਮ ਦੇ ਕਲਾਕਾਰਾਂ, ਟੀਮ ਅਤੇ ਚਾਹੁਣ ਵਾਲਿਆਂ ਨੇ ਫਿਲਮ ‘ਦਿਲ ਚਾਹਤਾ ਹੈ’ ਨੂੰ 23 ਸਾਲ ਜਿਊਂਦਾ ਰੱਖਿਆ। ‘ਐਕਸਲ ਐਂਟਰਟੇਨਮੈਂਟ’ ਦੇ ਬੈਨਰ ਹੇਠ ਰਿਲੀਜ਼ ਹੋਈ ਇਸ ਫਿਲਮ ਵਿੱਚ ਆਮਿਰ ਖ਼ਾਨ, ਸੈਫ਼ ਅਲੀ ਖ਼ਾਨ, ਅਕਸ਼ੈ ਖੰਨਾ ਅਤੇ ਪ੍ਰੀਤੀ ਜ਼ਿੰਟਾ ਮੁੱਖ ਭੂਮਿਕਾਵਾਂ ਵਿੱਚ ਸਨ। ਸਿਨੇ ਜਗਤ ਵਿੱਚ ਇਸ ਫ਼ਿਲਮ ਨੇ ਵੱਖਰੀ ਛਾਪ ਛੱਡੀ ਸੀ। ਇਸੇ ਤਰ੍ਹਾਂ ਸ਼ੰਕਰ-ਅਹਿਸਾਨ-ਲੌਏ ਦੇ ਸੰਗੀਤ ਨੇ ਬੌਲੀਵੁੱਡ ਸੰਗੀਤ ਵਿੱਚ ਵੱਡਾ ਬਦਲਾਅ ਲਿਆਂਦਾ ਸੀ। ਇਸ ਨੇ ਗੋਆ ਵਿੱਚ ਸੈਰ-ਸਪਾਟੇ ਨੂੰ ਵੀ ਹੁਲਾਰਾ ਦਿੱਤਾ। ਫਿਲਮ ਵਿੱਚ ਮੁੱਖ ਕਿਰਦਾਰਾਂ ਨੂੰ ਇਸ ਸਾਹਿਲੀ ਸੂਬੇ ਵਿੱਚ ਸਮਾਂ ਬਿਤਾਉਂਦੇ ਦਿਖਾਇਆ ਗਿਆ ਸੀ। ਫਿਲਮ, ਇਸ ਦੇ ਪਾਤਰ, ਉਨ੍ਹਾਂ ਦੇ ਪਹਿਰਾਵੇ ਅਤੇ ਸੰਗੀਤ 23 ਸਾਲਾਂ ਬਾਅਦ ਵੀ ਤਾਜ਼ਾ ਜਾਪਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਫ਼ਰਹਾਨ ‘ਡੌਨ 3’ ਦੀ ਸ਼ੂਟਿੰਗ ਵਿੱਚ ਰੁਝਿਆ ਹੋਇਆ ਹੈ ਜਿਸ ਵਿੱਚ ਰਣਵੀਰ ਸਿੰਘ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ

Advertisement
Advertisement
Author Image

Advertisement