ਨਟਾਸ ਦੀ ਮਾਸਿਕ ਗਾਰਡਨ ਥੀਏਟਰ ਲਹਿਰ ਦੇ 23 ਸਾਲ ਮੁਕੰਮਲ
ਗੁਰਨਾਮ ਸਿੰਘ ਅਕੀਦਾ
ਪਟਿਆਲਾ 7 ਅਕਤੂਬਰ
ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਵਲੋਂ ਅੱਜ ਬਾਰਾਂਦਰੀ ਵਿਖੇ ਨਾਟਕ ਮੇਲਾ ਕੀਤਾ ਗਿਆ। ਇਹ ਮੇਲਾ ਪਤੀ-ਪਤਨੀ ਪ੍ਰਾਣ ਸਭਰਵਾਲ (ਪਦਮ ਸ੍ਰੀ) ਤੇ ਸੁਨੀਤਾ ਸਭਰਵਾਲ ਵੱਲੋਂ ਸਾਲ 2001 ਵਿੱਚ ਤਤਕਾਲੀ ਡੀਸੀ ਜਸਬੀਰ ਸਿੰਘ ਬੀਰ ਅਤੇ ਬੀਬੀ ਪ੍ਰਨੀਤ ਕੌਰ ਦੀ ਰਹਿਨੁਮਾਈ ਵਿੱਚ ਸ਼ੁਰੂ ਕੀਤਾ ਸੀ, ਅੱਜ ਉਸ ਸਮੇਂ ਨੂੰ 23 ਸਾਲ ਹੋ ਗਏ।
ਅੱਜ ਦੇ ਨਾਟਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਸੀਏ ਨਰੇਸ਼ ਗੁਪਤਾ, ਨਰੇਸ਼ ਪਾਠਕ, ਭਗਵਾਨ ਦਾਸ ਗੁਪਤਾ ਨੇ ਕੀਤਾ। ਮੁੱਖ ਮਹਿਮਾਨ ਸੀਏ ਨਰੇਸ਼ ਗੁਪਤਾ ਨੇ 11 ਹਜ਼ਾਰ ਰੁਪਏ ਨਕਦ ਐਵਾਰਡ ਪ੍ਰਦਾਨ ਕਰਦਿਆਂ ਕਿਹਾ ਕਿ ਸਭਰਵਾਲ ਪਰਿਵਾਰ ਅਤੇ ਪ੍ਰਧਾਨ ਗੁਰਬਚਨ ਸਿੰਘ ਕੱਕੜ, ਮੈਂਬਰਾਂ, ਰਾਜਿੰਦਰ ਵਰਮਾ, ਪੀਸੀ ਤਿਵਾੜੀ ਅਤੇ ਕਲਾਕਾਰਾਂ ਵੱਲੋਂ ਪਿਛਲੇ 6 ਦਹਾਕਿਆਂ ਵਿਚ ਦੇਸ਼ ਵਿਦੇਸ਼ਾਂ ’ਚ ਪੰਜਾਬੀ ਭਾਸ਼ਾ, ਰੰਗਮੰਚ, ਸਭਿਆਚਾਰ ਅਤੇ ਸਮਾਜ ਸੇਵਾ ਦੇ ਵਿਕਾਸ ਵੱਲ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਮੌਕੇ ਡਾ. ਹਰਚਰਨ ਸਿੰਘ ਲਿਖਿਆ ‘ਕਿਰਤ ਦਾ ਸਤਿਕਾਰ’ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਆਗਮਨ ਤੇ ਪਾਂਧੀ ਨਨਕਾਣਵੀ ਦਾ ਲਿਖਿਆ ‘ਲੱਖੀ ਸ਼ਾਹ ਵਣਜਾਰਾ’ ਅਤੇ ਲਘੂ ਨਾਟਕ ‘ਸਵੱਛਤਾ ਅਭਿਆਨ’, ‘ਪਾਣੀ ਹੈ ਤੋ ਪ੍ਰਾਣੀ ਹੈ’, ‘ਬਿਰਖ ਲਗਾਓ ਬਿਰਖ ਬਚਾਓ’ ਅਤੇ ‘ਖੇਤਾਂ ’ਚ ਸੋਚ ਨਹੀਂ, ਸਫ਼ਾਈ ਫੈਲਾਓ’ ਪੇਸ਼ ਕੀਤੇ ਗਏ। ਨਟਾਸ ਦੇ ਮੁੱਖ ਪੈਟਰਨ ਡਾ. ਐਸਪੀ ਸਿੰਘ ਓਬਰਾਏ ਮੁਖੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਪ੍ਰਧਾਨ ਜੀਐਸ ਕੱਕੜ ਅਤੇ ਮੈਂਬਰਾਂ ਵੱਲੋਂ ਸ਼ਾਮਲ ਕਲਾਕਾਰਾਂ, ਰਾਜਿੰਦਰ ਵਾਲੀਆ, ਰੁਪਿੰਦਰਜੀਤ ਸਿੰਘ ਵਾਲੀਆ, ਸੁਭਾਸ਼ ਭਗਤ, ਮਨੀਸ਼ਾ ਹਾਜ਼ਰ ਸਨ।