ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ, ਰਾਜਸਥਾਨ ਤੇ ਜੰਮੂ ਦੇ ਸਰਹੱਦੀ ਇਲਾਕਿਆਂ ਵਿਚ ਮੁਕੰਮਲ ਬਲੈਕਆਊਟ

10:08 PM May 08, 2025 IST
featuredImage featuredImage
ਰਾਜਸਥਾਨ ਵਿੱਚ ਵੀਰਵਾਰ ਨੂੰ 'ਆਪ੍ਰੇਸ਼ਨ ਸਿੰਦੂਰ' ਦੇ ਮੱਦੇਨਜ਼ਰ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਦੌਰਾਨ ਸ਼੍ਰੀ ਗੰਗਾਨਗਰ ਦੇ ਅਨੁਗੜ੍ਹ ਖੇਤਰ ਵਿੱਚ ਬਲੈਕਆਊਟ ਦੌਰਾਨ ਵਾਹਨ ਲੰਘਦੇ ਹੋਏ। ਫੋਟੋ: ਪੀਟੀਆਈ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਮਈ
ਭਾਰਤ ਤੇ ਪਾਕਿਸਤਾਨ ਵਿਚਾਲੇ ਵਧਣੇ ਤਣਾਅ ਦਰਮਿਆਨ ਪੰਜਾਬ ਦੇ ਕਈ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਤੇ ਫਰੀਦਕੋਟ, ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੇ ਜੰਮੂ ਵਿਚ ਬਲੈਕਆਊਟ ਦੇ ਹੁਕਮ ਦਿੱਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸ਼ਹਿਰ ਵਿੱਚ ਬਲੈਕਆਊਟ ਦਾ ਐਲਾਨ ਕੀਤਾ ਹੈ। ਪੰਚਕੂਲਾ (ਹਰਿਆਣਾ) ਅਤੇ ਜ਼ੀਰਕਪੁਰ (ਪੰਜਾਬ) ਵਿੱਚ ਵੀ ਮੁਕੰਮਲ ਬਲੈਕਆਊਟ ਹੈ।
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਵੀਰਵਾਰ ਰਾਤ 9 ਵਜੇ ਤੋਂ ਅੱਠ ਘੰਟਿਆਂ ਦਾ ਬਲੈਕਆਊਟ ਰਹੇਗਾ। ਜ਼ਿਲ੍ਹਾ ਅਥਾਰਿਟੀਜ਼ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਇਹ ਫੈਸਲਾ ਲਿਆ ਗਿਆ ਹੈ। ਹਵਾਈ ਹਮਲਿਆਂ ਦੇ ਡਰੋਂ, ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਬਲੈਕਆਊਟ ਲਾਗੂ ਕਰ ਦਿੱਤਾ ਹੈ। ਰਾਤ 9.30 ਵਜੇ ਦੇ ਕਰੀਬ, ਹਵਾਈ ਹਮਲੇ ਦੇ ਸਾਇਰਨ ਨੇ ਵਸਨੀਕਾਂ ਨੂੰ ਲਾਈਟਾਂ ਬੰਦ ਕਰਨ ਲਈ ਸੁਚੇਤ ਕੀਤਾ। ਰਾਤ 9.50 ਵਜੇ ਦੇ ਕਰੀਬ, ਬਿਜਲੀ ਵਿਭਾਗ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸਾਰੇ ਨਿਵਾਸੀਆਂ ਨੂੰ ਸਾਇਰਨ ਦੀ ਆਵਾਜ਼ 'ਤੇ ਤੁਰੰਤ ਪ੍ਰਤੀਕਿਰਿਆ ਦੇਣ ਅਤੇ ਸਾਰੀਆਂ ਲਾਈਟਾਂ ਬੰਦ ਕਰਨ ਦੀ ਬੇਨਤੀ ਕੀਤੀ ਅਤੇ ਨਾਲ ਹੀ ਬਾਹਰ ਜਾਂ ਛੱਤਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।

Advertisement

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਇਕ ਹੁਕਮ ਵਿਚ ਕਿਹਾ, ‘‘ਭਾਰਤ ਪਾਕਿ ਸਰਹੱਦ ’ਤੇ ਸੰਵੇਦਨਸ਼ੀਲ ਹਾਲਾਤ ਦੇ ਮੱਦੇਨਜ਼ਰ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਿਵਲ ਡਿਫੈਂਸ ਐਕਟ 1968 ਤਹਿਤ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ 8 ਮਈ ਤੋਂ ਗੁਰਦਾਸਪੁਰ ਵਿਚ ਰਾਤ 9ਵਜੇ ਤੋਂ ਸਵੇਰੇ 5 ਵਜੇ ਤੱਕ ਅਗਲੇ ਹੁਕਮਾਂ ਤੱਕ ਮੁਕੰੰਮਲ ਬਲੈਕਆਊਟ ਰਹੇਗਾ।’’ ਹੁਕਮ ਵਿਚ ਕਿਹਾ ਕਿ ਇਹ ਹੁਕਮ ਕੇਂਦਰੀ ਜੇਲ੍ਹ ਤੇ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਲਾਗੂ ਨਹੀਂ ਹੋਣਗੇ, ਪਰ ਬਲੈਕਆਊਟ ਦੇ ਅਰਸੇ ਦੌਰਾਨ ਦਰਵਾਜ਼ੇ ਖਿੜਕੀਆਂ ਬੰਦ ਰਹਿਣਗੇ ਤਾਂ ਕਿ ਰੌਸ਼ਨੀ ਬਾਹਰ ਨਾ ਜਾਏ।

Advertisement
Advertisement
Tags :
blackout