For the best experience, open
https://m.punjabitribuneonline.com
on your mobile browser.
Advertisement

ਬੀਬੀਸੀ ਸ਼ੋਅ ਦੀ ਪੇਸ਼ਕਾਰ ਜਸਪ੍ਰੀਤ ਕੌਰ ਦੇ ਵੱਖਵਾਦੀ ਵਿਚਾਰਾਂ ਬਾਰੇ ਸ਼ਿਕਾਇਤਾਂ

07:32 AM Mar 10, 2024 IST
ਬੀਬੀਸੀ ਸ਼ੋਅ ਦੀ ਪੇਸ਼ਕਾਰ ਜਸਪ੍ਰੀਤ ਕੌਰ ਦੇ ਵੱਖਵਾਦੀ ਵਿਚਾਰਾਂ ਬਾਰੇ ਸ਼ਿਕਾਇਤਾਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਲੰਡਨ, 9 ਮਾਰਚ
ਭਾਰਤੀ ਡਾਇਸਪੋਰਾ ਦੇ ਕਈ ਮੈਂਬਰਾਂ ਨੇ ਇੱਕ ਨਵੀਂ ਬ੍ਰਿਟਿਸ਼ ਸਿੱਖ ਪੇਸ਼ਕਾਰ ਦੇ ਕਥਿਤ ‘ਖਾਲਿਸਤਾਨ ਪੱਖੀ ਵੱਖਵਾਦੀ ਵਿਚਾਰਾਂ’ ਸਬੰਧੀ ਬੀਬੀਸੀ ਕੋਲ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਸ਼ਿਕਾਇਤ ਕੀਤੀ ਹੈ, ਜੋ ਹਾਲ ਹੀ ਵਿੱਚ ਇਸ ਦੇ ਏਸ਼ੀਅਨ ਨੈੱਟਵਰਕ ਲਾਈਨਅੱਪ ਵਿੱਚ ਸ਼ਾਮਲ ਹੋਈ ਹੈ। ਜਸਪ੍ਰੀਤ ਕੌਰ, ਇੱਕ ਲੇਖਕ ਅਤੇ ਅਧਿਆਪਕ, ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵਿੱਚ ‘ਏਸ਼ੀਅਨ ਨੈੱਟਵਰਕ ਚਿੱਲ’ ਹਫ਼ਤਾਵਾਰ ਦੀ ਮੇਜ਼ਬਾਨੀ ਸ਼ੁਰੂ ਕੀਤੀ। ਜਨਤਕ ਪ੍ਰਸਾਰਕ ’ਤੇ ਆਪਣੀ ਨਵੀਂ ਭੂਮਿਕਾ ਦਾ ਐਲਾਨ ਕਰਦਿਆਂ ਜਸਪ੍ਰੀਤ ਕੌਰ ਨੇ ਸੋਸ਼ਲ ਮੀਡੀਆ ’ਤੇ ਇੱਕ ਬਿਆਨ ਵਿੱਚ ਕਿਹਾ, ‘‘ਮਸਤੀ ਲਈ ਸਮਾਂ ਕੱਢਣਾ, ਤੁਹਾਡੇ ਲਈ ਇਸ ਦਾ ਜੋ ਵੀ ਮਤਲਬ ਹੋ ਸਕਦਾ ਹੈ, ਬਹੁਤ ਮਹੱਤਵਪੂਰਨ ਹੈ।’’ ਇਸ ਤੋਂ ਕੁੱਝ ਸਮੇਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਭਾਰਤੀ ਪਰਵਾਸੀ ਭਾਈਚਾਰੇ ਵੱਲੋਂ ਉਸ ਦੀਆਂ ਖਾਲਿਸਤਾਨ ਪੱਖੀ ਪੋਸਟਾਂ ਘੁੰਮਣੀਆਂ ਸ਼ੁਰੂ ਹੋ ਗਈਆਂ। ਕਈਆਂ ਨੇ ਸ਼ਿਕਾਇਤ ਕਰਕੇ ਉਸ ਦੀ ਨਿਯੁਕਤੀ ’ਤੇ ਸਵਾਲ ਚੁੱਕੇ।
ਬੀਬੀਸੀ ਦੇ ਨਵੇਂ ਭਾਰਤੀ ਮੂਲ ਦੇ ਚੇਅਰ ਸਮੀਰ ਸ਼ਾਹ ਨੂੰ ਸੰਬੋਧਨ ਕਰਦੀ ਇੱਕ ਸ਼ਿਕਾਇਤ ਵਿੱਚ ਕਿਹਾ ਗਿਆ, ‘‘ਮੈਨੂੰ ਤੁਹਾਡੇ ਧਿਆਨ ਵਿੱਚ ਇਹ ਤੱਥ ਲਿਆਉਣਾ ਚਾਹੀਦਾ ਹੈ ਕਿ ਤੁਹਾਡੀ ਸੰਸਥਾ ‘ਪੇਸ਼ਕਾਰ’ ਵਜੋਂ ਕੱਟੜਪੰਥੀਆਂ ਨੂੰ ਨਿਯੁਕਤ ਕਰ ਰਹੀ ਹੈ।’’ ਬੀਬੀਸੀ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਵਿਅਕਤੀਆਂ ਜਾਂ ਅਸਲ ਵਿੱਚ ਵਿਅਕਤੀਗਤ ਟਵੀਟਾਂ ’ਤੇ ਟਿੱਪਣੀ ਨਹੀਂ ਕਰਨ ਜਾ ਰਹੇ ਹਾਂ। ਅਸੀਂ ਕਿਸੇ ਵੀ ਸ਼ਿਕਾਇਤ ਦੀ ਜਾਂਚ ਕਰਦੇ ਹਾਂ ਅਤੇ ਲੋੜ ਪੈਣ ’ਤੇ ਪੇਸ਼ਕਾਰਾਂ ਕਾਰਨ ਪੈਦਾ ਹੋਣ ਵਾਲੇ ਮੁੱਦਿਆਂ ’ਤੇ ਚਰਚਾ ਕਰਦੇ ਹਾਂ।” -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×