ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੰੁਚਾਉਣ ’ਤੇ ਖੜਗੇ ਖ਼ਿਲਾਫ਼ ਸ਼ਿਕਾਇਤ
06:07 AM Jan 29, 2025 IST
ਮੁਜ਼ੱਫਰਨਗਰ, 28 ਜਨਵਰੀ
ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਅਦਾਲਤ ਵਿੱਚ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਖ਼ਿਲਾਫ਼ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੁਜ਼ੱਫਰਪੁਰ ਦੇ ਵਕੀਲ ਸੁਧੀਰ ਓਝਾ ਨੇ ਅਦਾਲਤ ਵਿੱਚ ਖੜਗੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਕਾਂਗਰਸ ਆਗੂ ਵਿਰੁੱਧ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ 3 ਫਰਵਰੀ ਨੂੰ ਕਰੇਗੀ। ਖੜਗੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਭਾਜਪਾ ਆਗੂ ਕੈਮਰਿਆਂ ਲਈ ਸੰਗਮ ’ਚ ਡੁਬਕੀ ਲਾ ਰਹੇ ਹਨ। ਉਨ੍ਹਾਂ ਪੁੱਛਿਆ ਸੀ ਕਿ ਕੀ ਅਜਿਹਾ ਕਰਨ ਨਾਲ ਦੇਸ਼ ’ਚੋਂ ਗਰੀਬੀ ਖ਼ਤਮ ਕਰਨ ’ਚ ਮਦਦ ਮਿਲੇਗੀ? ਉਧਰ ਕਾਂਗਰਸ ਪ੍ਰਧਾਨ ਨੇ ਮੱਧ ਪ੍ਰਦੇਸ਼ ਦੇ ਮਹੂ ਸ਼ਹਿਰ ਵਿੱਚ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਹਾਂ, ‘ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।’ -ਪੀਟੀਆਈ
Advertisement
Advertisement