For the best experience, open
https://m.punjabitribuneonline.com
on your mobile browser.
Advertisement

ਮੋਦੀ ਦੇ ਧਿਆਨ ਮੰਡਪਮ ਖ਼ਿਲਾਫ਼ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

11:29 PM May 29, 2024 IST
ਮੋਦੀ ਦੇ ਧਿਆਨ ਮੰਡਪਮ ਖ਼ਿਲਾਫ਼ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪ ਕੇ ਵਾਪਸ ਆਉਂਦੇ ਹੋਏ ਕਾਂਗਰਸੀ ਆਗੂ।
Advertisement
ਨਵੀਂ ਦਿੱਲੀ, 29 ਮਈ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਤੋਂ ਧਿਆਨ ਲਾਉਣ ਦਾ ਢਕਵੰਜ ਕਰ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਜਾ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੋਦੀ ਦੇ ਇਸ ਧਿਆਨ ਲਾਉਣ ਸਬੰਧੀ ਦੌਰੇ ਦੀ ਮੀਡੀਆ ਕਵਰੇਜ ਨਾ ਹੋਣੀ ਯਕੀਨੀ ਬਣਾਈ ਜਾਵੇ। ਕਾਂਗਰਸ ਨੇ ਦੋਸ਼ ਲਗਾਇਆ ਕਿ ਅਜਿਹਾ ਕਰ ਕੇ ਮੋਦੀ 48 ਘੰਟੇ ਪਹਿਲਾਂ ਬੰਦ ਹੋਣ ਵਾਲੇ ਪ੍ਰਚਾਰ ਸਬੰਧੀ ਨੇਮਾਂ ਦੀ ਉਲੰਘਣਾ ਕਰਨਗੇ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ, ਅਭਿਸ਼ੇਕ ਸਿੰਘਵੀ ਅਤੇ ਸਈਦ ਨਸੀਰ ਹੁਸੈਨ ਇਸ ਸਬੰਧੀ ਅੱਜ ਚੋਣ ਕਮਿਸ਼ਨ ਨੂੰ ਮਿਲੇ ਅਤੇ ਭਾਜਪਾ ’ਤੇ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲਾਉਂਦਿਆਂ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਦਾਅਵਾ ਕੀਤਾ ਕਿ ਕੰਨਿਆਕੁਮਾਰੀ ਵਿੱਚ ‘ਧਿਆਨ ਮੰਡਪਮ’ ਵਿੱਚ ਮੋਦੀ ਦਾ ਧਿਆਨ ਲਾਉਣ ਸਬੰਧੀ ਇਹ ਪ੍ਰੋਗਰਾਮ ਸਪੱਸ਼ਟ ਤੌਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। -ਪੀਟੀਆਈ
Advertisement

Advertisement
Author Image

Advertisement
Advertisement
×