For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ‘ਆਪ’ ਕੌਂਸਲਰ ਵਿਰੁੱਧ ਪੁਲੀਸ ਨੂੰ ਸ਼ਿਕਾਇਤ

06:15 AM Jun 07, 2024 IST
ਭਾਜਪਾ ਵੱਲੋਂ ‘ਆਪ’ ਕੌਂਸਲਰ ਵਿਰੁੱਧ ਪੁਲੀਸ ਨੂੰ ਸ਼ਿਕਾਇਤ
Advertisement

ਚੰਡੀਗੜ੍ਹ: ਚੰਡੀਗੜ੍ਹ ਭਾਜਪਾ ਨੇ ਅੱਜ ਥਾਣਾ ਸੈਕਟਰ-31 ਦੀ ਪੁਲੀਸ ਨੂੰ ‘ਆਪ’ ਕੌਂਸਲਰ ਜਸਵੀਰ ਸਿੰਘ ਲਾਡੀ ਵਿਰੁੱਧ ਸ਼ਿਕਾਇਤ ਦਿੱਤੀ ਹੈ। ਇਸ ਬਾਰੇ ਪਾਰਟੀ ਦੇ ਸੀਨੀਅਰ ਆਗੂ ਨਰੇਸ਼ ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵਾਰਡ ਨੰਬਰ-21 ਤੋਂ ‘ਆਪ’ ਕੌਂਸਲਰ ਜਸਵੀਰ ਲਾਡੀ ਵੱਲੋਂ ਕਥਿਤ ਤੌਰ ’ਤੇ ਭਾਜਪਾ ਦਾ ਝੰਡਾ ਸਾੜਿਆ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਝੰਡਾ ਸਾੜੇ ਜਾਣ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਥਾਣਾ ਸੈਕਟਰ-31 ਦੀ ਪੁਲੀਸ ਤੋਂ ‘ਆਪ’ ਕੌਂਸਲਰ ਵਿਰੁੱਧ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਆਗੂ ਗੌਰਵ ਗਾਇਲ, ਸ਼ਸ਼ਾਂਕ ਦੂਬੇ, ਅਭੈ ਝਾਅ, ਵਿਨਾਇਕ ਅਤੇ ਹੋਰ ਭਾਜਪਾ ਆਗੂ ਵੀ ਮੌਜੂਦ ਰਹੇ। -ਟਨਸ

Advertisement

Advertisement
Advertisement
Author Image

joginder kumar

View all posts

Advertisement