For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ ਦੇ ਰਾਜਪਾਲ ਦੇ ਉੜੀਸਾ ਦੌਰੇ ਖ਼ਿਲਾਫ਼ ਬੀਜੇਡੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

08:53 PM May 05, 2024 IST
ਛੱਤੀਸਗੜ੍ਹ ਦੇ ਰਾਜਪਾਲ ਦੇ ਉੜੀਸਾ ਦੌਰੇ ਖ਼ਿਲਾਫ਼ ਬੀਜੇਡੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
Advertisement

ਭੁਬਨੇਸ਼ਵਰ, 5 ਮਈ
ਬੀਜੂ ਜਨਤਾ ਦਲ (ਬੀਜੇਡੀ) ਨੇ ਛੱਤੀਸਗੜ੍ਹ ਦੇ ਰਾਜਪਾਲ ਬਿਸਵਭੂਸ਼ਨ ਹਰੀਚੰਦਨ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉੜੀਸਾ ਵਿੱਚ ਇੱਕ ਸਮੇਂ ਹੋਰ ਰਹੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦਾ ਅਮਲ ਨੇਪਰੇ ਨਹੀਂ ਚੜ੍ਹ ਜਾਂਦਾ, ਉਦੋਂ ਤੱਕ ਉਨ੍ਹਾਂ ਦੇ ਇਸ ਪੂਰਬੀ ਸੂਬੇ ਵਿੱਚ ਦਾਖ਼ਲ ਹੋਣ ’ਤੇ ਰੋਕ ਲਗਾਈ ਜਾਵੇ। ਬੀਜੇਡੀ ਨੇ ਦੋਸ਼ ਲਾਇਆ ਕਿ ਉੜੀਸਾ ਨਾਲ ਸਬੰਧ ਰੱਖਦੇ ਹਰੀਚੰਦਨ ਨੇ ਭਾਜਪਾ ਵੱਲੋਂ ਚਿਲਿਕਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਆਪਣੇ ਪੁੱਤਰ ਪ੍ਰਿਥਵੀਰਾਜ ਦੇ ਸਮਰਥਨ ਲਈ ਵੋਟਾਂ ਮੰਗ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×