ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਜ਼ਾਬਤੇ ਦੌਰਾਨ ਸਰਕਾਰੀ ਇਮਾਰਤ ਵਿੱਚ ਪ੍ਰਚਾਰ ਕਰਨ ’ਤੇ ‘ਆਪ’ ਵੱਲੋਂ ਸ਼ਿਕਾਇਤ

07:52 AM Mar 28, 2024 IST

ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 27 ਮਾਰਚ
ਭਾਰਤੀ ਜਨਤਾ ਪਾਰਟੀ ਦੀਆਂ ਦੋ ਮਹਿਲਾ ਆਗੂਆਂ ਵੱਲੋਂ ਕੋਟਕਪੂਰੇ ਦੇ ਇੱਕ ਸਰਕਾਰੀ ਪੰਚਾਇਤ ਘਰ ਵਿੱਚ ਆਦਰਸ਼ ਚੋਣ ਜਾਬਤੇ ਦੌਰਾਨ ਪਾਰਟੀ ਦਾ ਪ੍ਰਚਾਰ ਕਰਨਾ ਮਹਿੰਗਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਨੇ ਮਹਿਲਾ ਭਾਜਪਾ ਆਗੂਆਂ ਦੀ ਇਸ ਕਾਰਵਾਈ ਦੀ ਵੀਡੀਓ ਬਣਾ ਕੇ ਚੋਣ ਕਮਿਸ਼ਨ ਨੂੰ ਭੇਜ ਕੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰੰਗ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਆਗੂ ਜਗਸੀਰ ਸਿੰਘ ਮੁਤਾਬਕ ਕੋਟਕਪੂਰਾ ਦਿਹਾਤੀ ਵਿੱਚ ਇਹ ਮਹਿਲਾ ਆਗੂ ਸ਼ੇਰ-ਏ-ਪੰਜਾਬ ਢਾਬੇ ਦੇ ਨੇੜੇ ਸਥਿਤ ਸਰਕਾਰੀ ਪੰਚਾਇਤ ਘਰ ਵਿੱਚ ਲੋਕਾਂ ਨੂੰ ਆਪਣੀ ਪਾਰਟੀਆਂ ਬਾਰੇ ਪ੍ਰਚਾਰ ਕਰ ਰਹੀ ਸੀ। ਇਸ ਦੌਰਾਨ ਇਸ ਦੀ ਜਾਣਕਾਰੀ ਆਪ ਵਰਕਰਾਂ ਨੂੰ ਮਿਲੀ ਤਦ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕਿਆ। ਇਹ ਦੋਵੇਂ ਆਗੂ ਆਪ ਵਰਕਰਾਂ ਨੂੰ ਮੌਕੇ ’ਤੇ ਵੇਖ ਕੇ ਰਹਿ ਗਈਆਂ ਤੇ ਮੌਕੇ ਤੋਂ ਭੱਜ ਗਈਆਂ। ਜਗਸੀਰ ਸਿੰਘ ਨੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕੋਈ ਵੀ ਸਿਆਸੀ ਪਾਰਟੀ ਆਪਣੇ ਪ੍ਰ੍ਰਚਾਰ ਲਈ ਆਦਰਸ਼ ਚੋਣ ਜ਼ਾਬਤੇ ਦੌਰਾਨ ਸਰਕਾਰੀ ਇਮਾਰਤ ਦੀ ਵਰਤੋਂ ਨਹੀਂ ਕਰੇਗੀ। ਇਨ੍ਹਾਂ ਮਹਿਲਾ ਆਗੂਆਂ ਨੇ ਅਜਿਹਾ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਤੇ ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਚੋਣਾਂ ਨਿਰੱਪਖ ਢੰਗ ਹੋਣ। ਇਧਰ ਚੋਣ ਅਧਿਕਾਰੀ ਨੇ ਆਖਿਆ ਕਿ ਆਪ ਆਗੂ ਦੀ ਸ਼ਿਕਾਇਤ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement