For the best experience, open
https://m.punjabitribuneonline.com
on your mobile browser.
Advertisement

ਬਾਇਡਨ ਦੀ ਚੋਣ ਮੁਹਿੰਮ ਦੇ ਫੰਡ ਹੈਰਿਸ ਲਈ ਤਬਦੀਲ ਕਰਨ ਖ਼ਿਲਾਫ਼ ਸ਼ਿਕਾਇਤ

06:18 PM Jul 24, 2024 IST
ਬਾਇਡਨ ਦੀ ਚੋਣ ਮੁਹਿੰਮ ਦੇ ਫੰਡ ਹੈਰਿਸ ਲਈ ਤਬਦੀਲ ਕਰਨ ਖ਼ਿਲਾਫ਼ ਸ਼ਿਕਾਇਤ
Advertisement

ਵਾਸ਼ਿੰਗਟਨ, 24 ਜੁਲਾਈ
ਟਰੰਪ ਦੇ ਪ੍ਰਚਾਰ ਦਲ ਨੇ ਸੰਘੀ ਚੋਣ ਕਮਿਸ਼ਨ ਕੋਲ ਇਕ ਸ਼ਿਕਾਇਤ ਦਾਇਰ ਕਰ ਕੇ ਦਲੀਲ ਦਿੱਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ 2024 ਦੀ ਚੋਣ ਮੁਹਿੰਮ ਲਈ ਇਕੱਤਰ ਕੀਤੇ ਗਏ ਫੰਡਾਂ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਨਹੀਂ ਕੀਤਾ ਜਾ ਸਕਦਾ ਹੈ। ਇਹ ਸ਼ਿਕਾਇਤ ਮੰਗਲਵਾਰ ਨੂੰ ਟਰੰਪ ਦੀ ਚੋਣ ਮੁਹਿੰਮ ਦੇ ਜਨਰਲ ਕਾਊਂਸਲ ਡੇਵਿਡ ਵਾਰਿੰਗਟਨ ਵੱਲੋਂ ਦਾਇਰ ਕੀਤੀ ਗਈ। ਉਨ੍ਹਾਂ ਦਲੀਲ ਦਿੱਤੀ ਕਿ ਫੰਡਾਂ ਨੂੰ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਕਰਨਾ 1971 ਦੇ ਸੰਘੀ ਚੋਣ ਮੁਹਿੰਮ ਐਕਟ ਦੀ ਸਪੱਸ਼ਟ ਉਲੰਘਣਾ ਦੇ ਤੁਲ ਹੋਵੇਗਾ। -ਪੀਟੀਆਈ

Advertisement

Advertisement
Author Image

Advertisement
Advertisement
×