For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਆਗੂ ਦਿਗਵਿਜੈ ਸਿੰਘ ਖ਼ਿਲਾਫ਼ ਸ਼ਿਕਾਇਤ

07:34 AM Jul 17, 2023 IST
ਕਾਂਗਰਸੀ ਆਗੂ ਦਿਗਵਿਜੈ ਸਿੰਘ ਖ਼ਿਲਾਫ਼ ਸ਼ਿਕਾਇਤ
Advertisement

ਵਾਰਾਨਸੀ, 16 ਜੁਲਾਈ
ਸੋਸ਼ਲ ਮੀਡੀਆ ’ਤੇ ਆਰਐਸਐਸ ਦੇ ਸਾਬਕਾ ਪ੍ਰਧਾਨ ਐਮਐਸ ਗੋਲਵਾਲਕਰ ਬਾਰੇ ਕਥਿਤ ਤੌਰ ’ਤੇ ਵਿਵਾਦਿਤ ਪੋਸਟ ਸਾਂਝੀ ਕਰਨ ਦੇ ਮਾਮਲੇ ਵਿੱਚ ਕਾਂਗਰਸ ਆਗੂ ਦਿਗਵਿਜੈ ਸਿੰਘ ਖ਼ਿਲਾਫ਼ ਐਮਪੀ-ਐਮਐਲਏ ਅਦਾਲਤ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਐਡਵੋਕੇਟ ਸ਼ਸ਼ਾਂਕ ਸ਼ੇਖਰ ਤ੍ਰਿਪਾਠੀ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੋ ਖ਼ੁਦ ਭਾਜਪਾ ਦੇ ਕਾਸ਼ੀ ਖੇਤਰ ਦੇ ਲੀਗਲ ਸੈੱਲ ਦਾ ਕਨਵੀਨਰ ਹੈ। ਇਸ ਮਾਮਲੇ ਸਬੰਧੀ ਸਿਵਲ ਜੱਜ ਡਿਵੀਜ਼ਨ ਅਲਕਾ ਦੀ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਗਈ ਸੀ। ਇਸ ’ਤੇ ਅਦਾਲਤ ਨੇ ਬਿਆਨ ਦਰਜ ਕਰਨ ਤੇ ਸਬੂਤ ਪੇਸ਼ ਕਰਨ ਲਈ 18 ਜੁਲਾਈ ਤੈਅ ਕੀਤੀ ਹੈ। ਤ੍ਰਿਪਾਠੀ ਨੇ ਦੋਸ਼ ਲਾਇਆ ਸੀ ਕਿ ਸਿੰਘ ਨੇ ਆਪਣੇ ਟਵਿੱਟਰ ਖਾਤੇ ਰਾਹੀਂ ਗੋਲਵਾਲਕਰ ਬਾਰੇ ਗ਼ਲਤ ਸੂਚਨਾ ਦਿੱਤੀ ਅਤੇ ਤੱਥਹੀਣ ਵੇਰਵੇ ਸਾਂਝੇ ਕਰ ਕੇ ਆਰਐਸਐਸ ਦੇ ਅਕਸ ਨੂੰ ਖੋਰਾ ਲਾਇਆ। -ਪੀਟੀਆਈ

Advertisement

Advertisement
Advertisement
Tags :
Author Image

sukhwinder singh

View all posts

Advertisement