ਵਿਦਿਆਰਥੀਆਂ ਦੇ ਗਣਿਤ ਦਿਵਸ ਨੂੰ ਸਮਰਪਿਤ ਮੁਕਾਬਲੇ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਦਸੰਬਰ
ਇੱਥੇ ਡੀਏਵੀ ਸੈਨੇਟਰੀ ਪਬਲਿਕ ਸਕੂਲ ’ਚ ਗਣਿਤ ਦਿਵਸ ਸਬੰਧੀ ਪ੍ਰਸ਼ਨੋਤਰੀ ਦਾ ਪ੍ਰਬੰਧ ਕੀਤਾ ਗਿਆ। ਦਇਆ ਨੰਦ ਸਦਨ ਵਿਚ ਅਕਸ਼ੇ, ਹਾਰਦਿਕ ਤੇ ਅਕਸ਼ਿਤਾ ਸਾਂਗਵਾਨ ਦੀ ਐਲਜਬਰਾ ਟੀਮ, ਹੰਸ ਰਾਜ ਸਦਨ ਦੀ ਟੀਮ ਵਿੱਚ ਏਕਮਪ੍ਰੀਤ, ਅਨੁਸ਼ਕਾ ਤੇ ਸਾਈਨਾ ਦੀ ਟੀਮ, ਵਿਰਜਾ ਨੰਦ ਸਦਨ ਦੀ ਟੀਮ ਵਿਚ ਮੋਹਿਤ, ਰਿਤੇਸ਼, ਸਿਧਾਰਥ, ਅਨੰਦ ਸਦਨ ਦੀ ਟੀਮ ਵਿਚ ਨੀਤਿਮਾ, ਪਿਯੂਸ਼ ਤੇ ਵੈਭਵੀ ਨੇ ਹਿੱਸਾ ਲਿਆ।
ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਵਿਦਿਆਰਥੀਆਂਂ ਨੂੰ ਗਣਿਤ ਦਿਵਸ ਮਨਾਏ ਜਾਣ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਐਸ ਰਾਮਾਜੁਨਮ ਦਾ ਜਨਮ 22 ਦਸੰਬਰ 1887 ਨੂੰ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਨੂੰ ਮਨਮੋਹਨ ਸਿੰਘ ਦੀ ਸਰਕਾਰ ਨੇ ਸਾਲ 2012 ਨੂੰ ਕੌਮੀ ਗਣਿਤ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਸੀ। ਹਰ ਸਾਲ 22 ਦਸੰਬਰ ਨੂੰ ਇਹ ਦਿਨ ਕੌਮੀ ਗਣਿਤ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਰਾਮਾਜੁਨਮ ਵਿਲਖੱਣ ਪ੍ਰਤਿਭਾ ਦੇ ਮਾਲਕ ਸਨ ਤੇ ਉਹ ਅੰਕਾਂ ਨਾਲ ਇਸ ਤਰ੍ਹਾਂ ਖੇਡਦੇ ਸਨ ਜਿਵੇਂ ਕੋਈ ਬੱਚਾ ਆਪਣੇ ਖਿਡੌਣਿਆਂ ਨਾਲ ਖੇਡਦਾ ਹੈ।
ਉਨ੍ਹਾਂ ਆਪਣੇ ਜੀਵਨ ਵਿੱਚ ਕਈ ਖੋਜ ਕਾਰਜ ਕੀਤੇ। ਉਨ੍ਹਾਂ ਨੇ 32 ਸਾਲ ਦੀ ਉਮਰ ਵਿਚ ਹੀ ਗਣਿਤ ਵਿੱਚ ਉਹ ਯੋਗਦਾਨ ਦਿੱਤਾ ਜਿਸ ਦੀ ਬਰਾਬਰੀ ਕੁਝ ਲੋਕ ਹੀ ਆਪਣੇ ਜੀਵਨ ਵਿਚ ਕਰ ਸਕਦੇ ਹਨ। ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।
ਇਸ ਮੌਕੇ ਗਣਿਤ ਵਿਭਾਗ ਦੀਆਂ ਆਧਿਆਪਕਾਵਾਂ, ਈਸ਼ਾ ਸ਼ਰਮਾ, ਡਿੰਪਲ ਡਾਵਰਾ, ਡਿੰਪਲ ਗਰਗ, ਖੁਸ਼ਬੂ, ਵੰਦਨਾ ਤੋਂ ਇਲਾਵਾ ਹੋਰ ਅਧਿਆਪਕਾਵਾਂ ਤੇ ਵਿਦਿਆਰਥੀ ਮੌਜੂਦ ਸਨ।