ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਂਝੀ ਉਤਸਵ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ

08:42 AM Oct 11, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਅਕਤੂਬਰ
ਲੋਕ ਜੀਵਨ ਵਿੱਚ ਸਾਂਝੀ ਅਲੋਪ ਹੋ ਰਹੀ ਲੋਕ ਕਲਾ ਹੈ ਜੋ ਸਦੀਆਂ ਤੋਂ ਬਣਾਈ ਜਾ ਰਹੀ ਹੈ। ਲੋਕ ਕਲਾ ਗਾਂ ਦੇ ਗੋਹੇ ਤੇ ਮਿੱਟੀ ਤੋਂ ਕੁਦਰਤੀ ਰੂਪ ਵਿਚ ਬਣਾਈ ਜਾਂਦੀ ਹੈ। ਜਿਥੇ ਇਕ ਪਾਸੇ ਇਸ ਦੀ ਸਜਾਵਟ ਲਈ ਕੁਦਰਤੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਥੇ ਨਾਲ ਹੀ ਇਸ ਨੂੰ ਪ੍ਰਤੀਕਾਂ ਰਾਹੀਂ ਵੀ ਸਜਾਇਆ ਜਾਂਦਾ ਹੈ। ਇਹ ਜਾਣਕਾਰੀ ਹੈਰੀਟੇਜ ਵਿਚ ਕਰਵਾਏ ਜਾ ਰਹੇ ਸਾਂਝ ਉਤਸਵ ਦੇ ਕੋਆਰਡੀਨੇਟਰ ਮਹਾਂ ਸਿੰਘ ਪੂਨੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕ ਕਲਾ ਦੇ ਦ੍ਰਿਸ਼ਟੀਕੋਣ ਤੋਂ ਸਾਂਝੀ ਲੋਕ ਜੀਵਨ ਦਾ ਅਜਿਹਾ ਪ੍ਰਤੀਕਾਤਮਕ ਪ੍ਰਗਟਾਵਾ ਹੈ ਜਿਸ ’ਚ ਖੇਤਰਵਾਦ ਨਜ਼ਰ ਆਉਂਦਾ ਹੈ। ਇਸ ਮੌਕੇ ਚਿਟਨ ਮੰਡਨਾ ਮੁਕਾਬਲਾ ਕਰਾਇਆ ਗਿਆ,ਜਿਸ ਵਿਚ ਟੈਗੋਰ ਤੇ ਸ਼ਕਤੀ ਸਕੂਲ ਕਨੀਪਲਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਹਰਿਆਣਵੀ ਚਿੰਤਨ ਮੰਡਲਾਂ ਰਾਹੀਂ ਲੋਕ ਜੀਵਨ ਦੀ ਸਭਿਆਚਾਰਕ ਝਲਕ ਪੇਸ਼ ਕੀਤੀ। ਇਸ ਤੋਂ ਇਲਾਵਾ ਸਾਂਝ ਉਤਸਵ ਵਿਚ ਵਿਦਿਆਰਥੀਆਂ ਨੇ ਮਟਕਾ ਦੌੜ ਤੇ ਰੱਸਾਕਸ਼ੀ ਮੁਕਾਬਲੇ ਵਿਚ ਹਿੱਸਾ ਲਿਆ।

Advertisement

Advertisement