ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਯੂ ਟੀਚਰਜ਼ ਐਸੋਸੀਏਸ਼ਨ ਚੋਣ ਲਈ ਦੋ ਧੜਿਆਂ ਵਿਚਾਲੇ ਮੁਕਾਬਲਾ

06:47 AM Aug 29, 2024 IST

ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਗਸਤ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ ਸਾਲ 2024-25 ਦੇ ਲਈ ਗਵਰਨਿੰਗ ਬਾਡੀ ਦੀ ਤਿੰਨ ਸਤੰਬਰ ਨੂੰ ਹੋਣ ਜਾ ਰਹੀ ਚੋਣ ਲਈ ਇਸ ਵਾਰ ਵੀ ਦੋ ਧੜੇ ਨੌਰਾ-ਮ੍ਰਿਤੁੰਜੈ ਗਰੁੱਪ ਅਤੇ ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ (ਟੀਵੀਯੂਐੱਫ) ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ ਪਹਿਲੇ ਧੜੇ ਦੇ ਉਮੀਦਵਾਰ ਪ੍ਰੋ. ਅਮਰਜੀਤ ਸਿੰਘ ਨੌਰਾ ਅਤੇ ਦੂਜੇ ਧੜੇ ਦੇ ਉਮੀਦਵਾਰ ਹਿੰਦੀ ਵਿਭਾਗ ਤੋਂ ਅਸ਼ੋਕ ਕੁਮਾਰ ਹਨ।
ਰਿਟਰਨਿੰਗ ਅਫ਼ਸਰ ਅਨਿਲ ਮੌਂਗਾ ਨੇ ਦੱਸਿਆ ਕਿ ਨੌਰਾ-ਮ੍ਰਿਤੁੰਜੈ ਗਰੁੱਪ ਵਿੱਚੋਂ ਪ੍ਰਧਾਨਗੀ ਲਈ ਪ੍ਰੋ. ਅਮਰਜੀਤ ਸਿੰਘ ਨੌਰਾ, ਮੀਤ ਪ੍ਰਧਾਨ ਲਈ ਸਿਮਰਨ ਕੌਰ, ਸਕੱਤਰ ਲਈ ਮ੍ਰਿਤੁੰਜੈ ਕੁਮਾਰ, ਜੁਆਇੰਟ ਸਕੱਤਰ ਲਈ ਸੁਰਿੰਦਰ ਪਾਲ ਸਿੰਘ ਅਤੇ ਖਜ਼ਾਨਚੀ ਦੇ ਅਹੁਦੇ ਲਈ ਦੀਪਕ ਕੁਮਾਰ ਚੋਣ ਮੈਦਾਨ ਵਿੱਚ ਹਨ। ਇਸੇ ਧੜੇ ਦੇ ਕਾਰਜਕਾਰਨੀ ਦੇ ਗਰੁੱਪ-1 ਵਿੱਚ ਚਾਰ ਸੀਟਾਂ ਦੇ ਲਈ ਗੌਤਮ ਬਹਿਲ, ਖੁਸ਼ਪ੍ਰੀਤ ਸਿੰਘ ਬਰਾੜ, ਨਿਤਿਨ ਅਰੋੜਾ, ਸੁਮੇਧਾ ਸਿੰਘ, ਗਰੁੱਪ-2 ਵਿੱਚ ਜਸਪ੍ਰੀਤ ਕੌਰ, ਮਹਿੰਦਰ ਸਿੰਘ ਨੇਗੀ, ਤਨਜ਼ੀਰ ਕੌਰ, ਵਿਜੇ ਕੁਮਾਰ, ਗਰੁੱਪ-3 ਵਿੱਚ ਅਮਿਤਾ ਸਰਵਾਲ, ਦੀਪਕ ਗੁਪਤਾ, ਨੀਰਜ ਅਗਰਵਾਲ, ਪ੍ਰਸਾਂਤਾ ਨੰਦਾ, ਗਰੁੱਪ-4 ਵਿੱਚ ਕੇਸ਼ਵ ਮਲਹੋਤਰਾ ਅਤੇ ਗਰੁੱਪ-5 ਵਿੱਚ ਕੁਲਜੀਤ ਕੌਰ ਬਰਾੜ ਚੋਣ ਮੈਦਾਨ ਵਿੱਚ ਹਨ।
ਟੀਯੂਵੀਐੱਫ ਧੜੇ ਵਿੱਚੋਂ ਪ੍ਰਧਾਨਗੀ ਲਈ ਅਸ਼ੋਕ ਕੁਮਾਰ, ਮੀਤ ਪ੍ਰਧਾਨ ਲਈ ਸੁਰੂਚੀ ਅਦਿੱਤਿਆ, ਸਕੱਤਰ ਲਈ ਕੁਲਵਿੰਦਰ ਸਿੰਘ, ਜੁਆਇੰਟ ਸਕੱਤਰ ਲਈ ਵਿਨੋਦ ਕੁਮਾਰ, ਖਜ਼ਾਨਚੀ ਲਈ ਪੰਕਜ ਸ੍ਰੀਵਾਸਤਵਾ ਚੋਣ ਮੈਦਾਨ ਵਿੱਚ ਹਨ। ਇਸੇ ਧੜੇ ਦੇ ਕਾਰਜਕਾਰਨੀ ਗਰੁੱਪ-1 ਦੇ ਲਈ ਰਾਕੇਸ਼ ਮਹਿੰਦਰਾ, ਸੁਧੀਰ ਮਹਿਰਾ, ਗਰੁੱਪ-3 ਲਈ ਮਿੰਟੋ ਰਤਨ, ਇਕਰੀਤ ਸਿੰਘ, ਜਗੇਤ ਸਿੰਘ ਜਦੋਂਕਿ ਗਰੁੱਪ-5 ਲਈ ਹਰਮੇਲ ਸਿੰਘ ਚੋਣ ਮੈਦਾਨ ਵਿੱਚ ਹਨ। ਟੀਯੂਵੀਐੱਫ ਧੜੇ ਵੱਲੋਂ ਗਰੁੱਪ-2 ਤੇ ਗਰੁੱਪ-4 ਵਿੱਚੋਂ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ ਗਿਆ ਹੈ।

Advertisement

ਨੌਰਾ-ਮ੍ਰਿਤੁੰਜੈ ਗਰੁੱਪ ਵੱਲੋਂ ਚੋਣ ਮੈਨੀਫੈਸਟੋ ਰਿਲੀਜ਼

ਨੌਰਾ-ਮ੍ਰਿਤੁੰਜੈ ਟੀਮ ਵੱਲੋਂ ਪੂਟਾ ਚੋਣਾਂ ਲਈ ਅੱਜ ਗਾਂਧੀ ਭਵਨ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ। ਪ੍ਰਧਾਨਗੀ ਦੇ ਉਮੀਦਵਾਰ ਪ੍ਰੋ. ਅਮਰਜੀਤ ਸਿੰਘ ਨੌਰਾ ਅਤੇ ਉਨ੍ਹਾਂ ਦੀ ਟੀਮ ਨੇ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਮੈਨੀਫੈਸਟੋ ਜਾਰੀ ਕਰਦਿਆਂ ਉਨ੍ਹਾਂ ਨੇ ਆਪਣੀ ਟੀਮ ਦੀ ਵਚਨਬੱਧਤਾ ਦਾ ਭਰੋਸਾ ਦਿਵਾਇਆ ਕਿ ਉਹ ਕਈ ਮੁੱਖ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਚੁੱਕਣਗੇ। ਇਸ ਵਿੱਚ 7ਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਜਾਰੀ ਕਰਨਾ, ਡੈਂਟਲ ਫੈਕਲਟੀ ਦੀਆਂ ਸੀਏਐੱਸ ਅਰਜ਼ੀਆਂ ਦੀ ਤੇਜ਼ੀ ਨਾਲ ਜਾਂਚ, ਯੋਗਤਾ ਪੂਰੀ ਕਰਨ ਵਾਲੇ ਅਧਿਆਪਕਾਂ ਨੂੰ ਪੀ.ਐੱਚ.ਡੀ. ਦੇ ਵਾਧੇ ਦੀ ਗਰਾਂਟ ਸ਼ਾਮਲ ਹੈ। ਸਾਲ 2016 ਤੋਂ ਬਾਅਦ ਸੇਵਾ ਵਿੱਚ ਪੀ.ਐਚ.ਡੀ., ਕੇਂਦਰੀ ਤਨਖਾਹ ਸਕੇਲ ਵਾਲੇ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਭੱਤੇ ਪ੍ਰਦਾਨ ਕੀਤੇ ਜਾਣ।

Advertisement
Advertisement