ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਨਾਲ ਸੜੇ ਖੋਖਿਆਂ ਦੇ ਮਾਲਕਾਂ ਨੂੰ ਮੁਆਵਜ਼ਾ ਵੰਡਿਆ

10:24 AM Jun 26, 2024 IST
ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੰਦੇ ਹੋਏ ਡੀਸੀ ਘਨਸ਼ਾਮ ਥੋਰੀ।

ਅੰਮ੍ਰਿਤਸਰ: ਮੀਰਾਂਕੋਟ ਚੌਕ ਵਿੱਚ ਅੱਗ ਲੱਗਣ ਕਾਰਨ ਸੜੇ 6 ਖੋਖਿਆਂ ਦੇ ਮਾਲਕਾਂ ਨੂੰ ਅੱਜ ਰੈੱਡ ਕਰਾਸ ਸੁਸਾਇਟੀ ਨੇ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਹਨ। ਸਹਾਇਤਾ ਰਾਸ਼ੀ ਮਿਲਣ ਕਾਰਨ ਪੀੜਤਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਜੋ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਪੀੜਤ ਪਰਿਵਾਰਾਂ ਦੇ ਮੁਖੀਆਂ ਸੁਨੀਤਾ ਦੇਵੀ, ਸਾਜਨ ਰਾਏ, ਮੁੰਨਾ ਦੇਵੀ, ਕਿਸ਼ਨ ਵਿਸਵਾਸ਼, ਨੰਨੇ ਲਾਲ ਅਤੇ ਰਸ਼ਿਦਾ ਖਾਤੂਨ ਨੂੰ ਇਹ ਚੈਕ ਸੌਂਪੇ। ਉਨ੍ਹਾਂ ਵਾਪਰੀ ਘਟਨਾ ਲਈ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਨੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜ੍ਹੀ ਹੈ। ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਸੈਮਸਨ ਮਸੀਹ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਅਖਬਾਰ ਵਿੱਚ ਲੱਗੀ ਖ਼ਬਰ ਤੋਂ ਬਾਅਦ ਇਸ ਕੇਸ ਦੀ ਜਾਂਚ ਲਈ ਡਿਊਟੀ ਲਗਾਈ ਸੀ। -ਟਨਸ

Advertisement

Advertisement