ਕੰਪਾਰਟਮੈਂਟ ਪ੍ਰੀਖਿਆ: ਸਾਲ ਦੀ ਸਮੁੱਚੀ ਪਾਸ ਫੀਸਦ 94.18
08:28 AM Aug 04, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਸੀਬੀਐੱਸਈ ਕਲਾਸ 12 ਬੋਰਡ ਦੇ ਕੰਪਾਰਟਮੈਂਟ ਪ੍ਰੀਖ਼ਿਆ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਪਿਛਲੇ ਸਾਲ ਦੇ 91.59% ਦੇ ਮੁਕਾਬਲੇ ਇਸ ਸਾਲ ਦੀ ਸਮੁੱਚੀ ਪਾਸ ਫੀਸਦ 94.18 ਹੈ। ਰਾਜ ਸਰਕਾਰ ਦੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਕੂਲੀ ਬੱਚਿਆਂ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਸੀਬੀਐੱਸਈ ਕਲਾਸ 12 ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿੱਖਿਆ ਮੰਤਰੀ ਆਤਿਸ਼ੀ ਨੇ ਦੱਸਿਆ ਕਿ ਇਸ ਸਾਲ 12ਵੀਂ ਜਮਾਤ ਦੀਆਂ ਕੰਪਾਰਟਮੈਂਟਲ ਪ੍ਰੀਖ਼ਿਆਵਾਂ ਦੀ ਸਮੁੱਚੀ ਪਾਸ ਫੀਸਦ ਵਿੱਚ 2.59% ਦਾ ਵਾਧਾ ਹੋਇਆ ਹੈ। ਹਾਲਾਂਕਿ ਕਈ ਵਿਦਿਆਰਥੀਆਂ ਨੂੰ ਕੰਪਾਰਟਮੈਂਟਲ ਇਮਤਿਹਾਨ ਦੇਣਾ ਪਿਆ ਸੀ। 12ਵੀਂ ਜਮਾਤ ਦੇ ਲਗਪੱਗ 6,000 ਵਿਦਿਆਰਥੀਆਂ ਨੇ ਇਨ੍ਹਾਂ ਕੰਪਾਰਟਮੈਂਟਲ ਪ੍ਰੀਖਿਆਵਾਂ ਵਿੱਚ ਹਿੱਸਾ ਲਿਆ। ਨਤੀਜਿਆਂ ਨੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾ ਦਿੱਤਾ ਹੈ।
Advertisement
Advertisement