For the best experience, open
https://m.punjabitribuneonline.com
on your mobile browser.
Advertisement

ਉਮੀਦਵਾਰਾਂ ਵੱਲੋਂ ਰੱਖੇ ਖ਼ਰਚੇ ਰਜਿਸਟਰਾਂ ਦੀ ਸ਼ੈਡੋ ਰਜਿਸਟਰਾਂ ਨਾਲ ਤੁਲਨਾ ਅੱਜ

11:25 AM May 20, 2024 IST
ਉਮੀਦਵਾਰਾਂ ਵੱਲੋਂ ਰੱਖੇ ਖ਼ਰਚੇ ਰਜਿਸਟਰਾਂ ਦੀ ਸ਼ੈਡੋ ਰਜਿਸਟਰਾਂ ਨਾਲ ਤੁਲਨਾ ਅੱਜ
Advertisement

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 19 ਮਈ

ਲੁਧਿਆਣਾ ਸੰਸਦੀ ਹਲਕੇ ਲਈ ਖਰਚਾ ਨਿਗਰਾਨ ਪੰਕਜ ਕੁਮਾਰ ਅਤੇ ਚੇਤਨ ਡੀ ਕਾਲਮਕਰ ਆਮ ਚੋਣਾਂ ਵਿੱਚ ਲੜ ਰਹੇ 43 ਉਮੀਦਵਾਰਾਂ ਵੱਲੋਂ ਰੱਖੇ ਗਏ ਰਜਿਸਟਰਾਂ ਦੇ ਨਾਲ ਅੱਜ ਸ਼ੈਡੋ ਰਜਿਸਟਰਾਂ ਦੀ ਜਾਂਚ ਬੱਚਤ ਭਵਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨਗੇ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਦੇ ਰਵਨੀਤ ਸਿੰਘ ਬਿੱਟੂ, ‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ, ਬਹੁਜਨ ਸਮਾਜ ਪਾਰਟੀ ਦੇ ਦਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਰਣਜੀਤ ਸਿੰਘ ਢਿੱਲੋਂ ਦੇ ਖਰਚੇ ਰਜਿਸਟਰਾਂ ਦੀ ਤੁਲਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਭਾਰਤੀ ਜਵਾਨ ਕਿਸਾਨ ਪਾਰਟੀ ਦੇ ਭੁਪਿੰਦਰ ਸਿੰਘ, ਆਮ ਲੋਕ ਪਾਰਟੀ ਯੂਨਾਈਟਿਡ ਦੇ ਦਵਿੰਦਰ ਸਿੰਘ, ਸਮਾਜਕ ਸੰਘਰਸ਼ ਪਾਰਟੀ ਦੀ ਹਰਵਿੰਦਰ ਕੌਰ, ਸਹਿਜਧਾਰੀ ਸਿੱਖ ਪਾਰਟੀ ਦੇ ਅਮਨਦੀਪ ਸਿੰਘ, ਭਾਰਤੀ ਇੰਕਲਾਬ ਪਾਰਟੀ ਦੇ ਸੰਤੋਸ਼ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਦੇ ਦਵਿੰਦਰ ਭਗਰੀਆ, ਬਹੁਜਨ ਦ੍ਰਵਿੜ ਪਾਰਟੀ ਦੇ ਪ੍ਰਿਤਪਾਲ ਸਿੰਘ, ਅਤੇ ਆਜ਼ਾਦ ਉਮੀਦਵਾਰਾਂ ਕੁਲਦੀਪ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਧੀਂਗਾਨ, ਭੋਲਾ ਸਿੰਘ, ਵਿਸ਼ਾਲ ਕੁਮਾਰ, ਬਲਵਿੰਦਰ ਸਿੰਘ, ਜੈ ਪ੍ਰਕਾਸ਼ ਜੈਨ, ਸਿਮਰਨਦੀਪ ਸਿੰਘ, ਰਵਿੰਦਰਪਾਲ ਸਿੰਘ, ਬਲਦੇਵ ਰਾਜ ਕਤਨਾ, ਵਿਪਨ ਕੁਮਾਰ, ਸੰਜੀਵ ਕੁਮਾਰ, ਪਲਵਿੰਦਰ ਕੌਰ, ਕਮਲਜੀਤ ਸਿੰਘ, ਗੁਰਮੀਤ ਸਿੰਘ ਖਾਰੇ, ਕਿਰਪਾਲ ਸਿੰਘ, ਰਜਿੰਦਰ ਘਈ, ਚੰਦੀ, ਕਰਨੈਲ ਸਿੰਘ, ਗਲੋਬਲ ਰਿਪਬਲਿਕਨ ਪਾਰਟੀ ਤੋਂ ਸ਼ਿਵਮ ਯਾਦਵ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅੰਮ੍ਰਿਤਪਾਲ ਸਿੰਘ, ਸੁਨਹਿਰਾ ਭਾਰਤ ਪਾਰਟੀ ਦੇ ਰਾਕੇਸ਼ ਕੁਮਾਰ, ਜਨ ਸੇਵਾ ਪਾਰਟੀ ਦੇ ਰਾਜੀਵ ਕੁਮਾਰ, ਰਾਸ਼ਟਰਵਾਦੀ ਜਸਟਿਸ ਪਾਰਟੀ ਦੇ ਦਰਸ਼ਨ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਰੁਪਿੰਦਰ ਕੁਮਾਰ, ਬਲਦੇਵ ਸਿੰਘ, ਬਲਜੀਤ ਸਿੰਘ, ਸੁਧੀਰ ਕੁਮਾਰ ਤ੍ਰਿਪਾਠੀ, ਪਰਮਜੀਤ ਸਿੰਘ, ਕੰਨਿਆ ਲਾਲ, ਗੁਰਦੀਪ ਸਿੰਘ ਕਾਹਲੋਂ ਅਤੇ ਕਮਲ ਪਵਾਰ ਦੇ ਖਰਚਾ ਰਜਿਸਟਰਾਂ ਦੀ ਤੁਲਨਾ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਚੋਣ ਲੜਨ ਵਾਲੇ ਸਾਰੇ ਉਮੀਦਵਾਰ ਆਪਣਾ ਖਰਚਾ ਰਜਿਸਟਰ ਅਤੇ ਹੋਰ ਰਿਕਾਰਡ ਜਿਵੇਂ ਕੈਸ਼ ਬੁੱਕ, ਬੈਂਕ ਵਾਊਚਰ, ਬੈਂਕ ਸਟੇਟਮੈਂਟਾਂ ਅਤੇ ਸਾਰੇ ਖਾਤੇ ਦਾ ਰਿਕਾਰਡ ਜ਼ਰੂਰ ਲੈ ਕੇ ਆਉਣ।

Advertisement
Author Image

sukhwinder singh

View all posts

Advertisement
Advertisement
×